ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
05:40 AM May 30, 2025 IST
ਸੰਗਰੂਰ: ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਤੋਂ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਭਾਈ ਰਣਧੀਰ ਸਿੰਘ ਹੈੱਡ ਗ੍ਰੰਥੀ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਗੁਰੂ ਘਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ, ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਰਾਤਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ।
ਭਾਈ ਪ੍ਰਭਜੋਤ ਸਿੰਘ ਖਾਲਸਾ ਦੇ ਰਾਗੀ ਜੱਥੇ, ਇਸਤਰੀ ਸਤਿਸੰਗ ਸਭਾਵਾਂ ਨੇ ਰਸਭਿੰਨਾ ਕੀਰਤਨ ਕੀਤਾ। ਭਾਈ ਬਲਦੇਵ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਨੇ ਵਾਰਾਂ ਰਾਹੀਂ ਹਾਜ਼ਰੀ ਭਰੀ। ਨਗਰ ਕੀਰਤਨ ਲਈ ਮਨਮੋਹਨ ਸਿੰਘ ਰੇਖੀ, ਗੁਰਵਿੰਦਰ ਸਿੰਘ ਬੱਬੀ, ਗੁਰਮੇਲ ਸਿੰਘ, ਕਰਮ ਸਿੰਘ, ਮਹਿੰਦਰ ਪਾਲ, ਲਵਪ੍ਰੀਤ ਸਿੰਘ, ਕਰਨ ਸਿੰਘ, ਜਗਜੀਤ ਸਿੰਘ ਰਾਜਨ, ਰਾਜ ਕੁਮਾਰ ਰਾਜੂ ਪਰਿਵਾਰ, ਵਿੱਕੀ, ਰਿਸ਼ੂ, ਕਿਸ਼ਨ ਸਿੰਘ ਕੋਹਲੀ, ਹੈਪੀ ਰਿਕਸ਼ੇ ਵਾਲਾ, ਗੁਰਜੰਟ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। -ਖੇਤਰੀ ਪ੍ਰਤੀਨਿਧ
Advertisement
Advertisement