ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਾਈ
05:45 AM Jun 11, 2025 IST
ਲੁਧਿਆਣਾ: ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਸਮਰਪਿਤ ਸਿੱਖ ਨੌਜਵਾਨ ਸੇਵਾ ਸੋਸਾਇਟੀ ਅਤੇ ਆਹੂਜਾ ਪਰਿਵਾਰ ਵੱਲੋਂ ਮਨਿੰਦਰ ਸਿੰਘ ਆਹੂਜਾ ਦੀ ਅਗਵਾਈ ਹੇਠ ਜਲੰਧਰ ਬਾਈਪਾਸ ਵਿੱਚ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਭਾਈ ਤੇਜਪਾਲ ਸਿੰਘ ਬੀਬੀ ਕੌਲਾਂ ਅੰਮ੍ਰਿਤਸਰ ਸਾਹਿਬ ਵਾਲੇ, ਵਿਪਨਪ੍ਰੀਤ ਕੌਰ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਵਾਲੇ ਤੇ ਕੌਂਸਲਰ ਅਮਨ ਬੱਗਾ ਵਿਸ਼ੇਸ਼ ਤੌਰ ’ਤੇ ਪੁੱਜੇ। ਆਰੰਭਤਾਂ ਦੀ ਅਰਦਾਸ ਉਪਰੰਤ ਮਾਤਾ ਵਿਪਨਪ੍ਰੀਤ ਕੌਰ ਵੱਲੋਂ ਅਸੀਸਾਂ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਭਗਤਪ੍ਰੀਤ ਸਿੰਘ, ਗੁਰਮੀਤ ਸਿੰਘ ਰੋਮੀ, ਤਰਲੋਚਨ ਸਿੰਘ ਮਨੋਚਾ, ਜਤਿੰਦਰ ਸਿੰਘ ਸਭਰਵਾਲ, ਸਿਮਰਪ੍ਰੀਤ ਸਿੰਘ, ਅਮਰਜੀਤ ਸਿੰਘ, ਸਹਿਜ ਸਿੰਘ, ਤਰਨਜੀਤ ਸਿੰਘ, ਮਨਿੰਦਰਪਾਲ ਸਿੰਘ ਸੋਨੂੰ, ਮਨਦੀਪ ਸਿੰਘ ਅਤੇ ਸਰਗੁਣ ਸਿੰਘ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement