ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ
05:16 AM Dec 31, 2024 IST
ਸੰਘਾ: ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ’ਚ ਅੱਜ ਅਰੋੜਵੰਸ਼ ਸਭਾ ਸਰਦੂਲਗੜ੍ਹ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਤਹਿਤ ਸਵੈਇਛੁੱਕ ਲੋਕਾਂ ਨੇ ਖੂਨਦਾਨ ਕੀਤਾ, ਜਿਸ ਵਿੱਚ 50 ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਾਰਡ ਨੰਬਰ 12 ਦੇ ਕੌਂਸਲਰ ਨਰਿੰਦਰ ਸਿੰਘ ਰਾਮਗੜੀਆ ਨੇ ਪਹੁੰਚ ਕੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ। ਖ਼ੂਨਦਾਨ ਕੈਂਪ ਦੌਰਾਨ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਦੀ ਟੀਮ ਪਹੁੰਚੀ। ਇਸ ਮੌਕੇ ਡਾ. ਸ਼ਾਈਨਾ ਗੋਇਲ, ਬੰਤ ਲਾਲ ਨਾਗਪਾਲ, ਬਲਵਿੰਦਰ ਨਾਗਪਾਲ, ਮਨਦੀਪ ਕੁਮਾਰ ਰਿੰਕੂ, ਰਮੇਸ਼ ਕੁਮਾਰ, ਪਵਨ ਅਰੋੜਾ, ਲਵਲੀ ਅਰੋੜਾ, ਕਰਨ ਅਰੋੜਾ, ਨੇਮੀ ਅਰੋੜਾ, ਕ੍ਰਿਸ਼ਨ ਲਾਲ, ਕਸ਼ਮੀਰ ਲਾਲ, ਰੋਸ਼ਨ ਲਾਲ ਰੋਮੀ, ਬਿੰਟਾ ਅਰੋੜਾ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement