ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਜਾਂਚ ਕੈਂਪ
ਦੇਵੀਗੜ੍ਹ, 29 ਦਸੰਬਰ
ਮਾਤਾ ਗੁਜਰੀ ਜੀ ਅਤੇ ਸਾਹਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੋਕ ਸੇਵਾ ਮੰਚ ਦੇਵੀਗੜ੍ਹ ਵੱਲੋਂ ਅੱਖਾਂ ਦਾ ਜਾਂਚ ਅਤੇ ਅਪਰੇਸ਼ਨ ਕੈਂਪ ਆੜ੍ਹਤੀ ਐਸੋਸੀਏਸ਼ਨ, ਸ਼ੈੱਲਰ ਐਸੋਸੀੲਸ਼ਨ ਦੇਵੀਗੜ੍ਹ, ਟਰੱਕ ਯੂਨੀਅਨ ਦੁੱਧਨਸਾਧਾਂ ਅਤੇ ਐੱਨਆਰਆਈ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਡੀਏਵੀ ਹਾਈ ਸਕੂਲ ਵਿੱਚ ਲਗਾਇਆ ਗਿਆ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਕੈਂਪ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਮੰਚ ਦੇ ਕਾਰਜ ਦੀ ਸ਼ਲਾਘਾ ਕੀਤੀ। ਕੈਂਪ ਦੀ ਪ੍ਰਧਾਨਗੀ ਪ੍ਰਧਾਨ ਲੋਕ ਸੇਵਾ ਮੰਚ ਕਰਮਜੀਤ ਸਿੰਘ ਨੰਬਰਦਾਰ ਨੇ ਕੀਤੀ। ਇਸ ਕੈਂਪ ਦੌਰਾਨ ਅੱਖਾਂ ਦੇ ਅਪ੍ਰੇਸ਼ਨ ਡਾ. ਅਮਨਦੀਪ ਗਰਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕੀਤੇ ਗਏ। ਕੈਂਪ ਦੌਰਾਨ 175 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 75 ਮਰੀਜ਼ਾਂ ਦੀਆਂ ਅੱਖਾਂ ਦੇ ਲੈਂਜ਼ ਪਾਏ ਗਏ। ਕੈਂਪ ਦੇ ਸਹਿਯੋਗੀ ਸੁਖਬੀਰ ਸਿੰਘ ਭਸਮੜਾ, ਬਲਜੀਤ ਸਿੰਘ ਘੜਾਮ, ਰਛਪਾਲ ਸਿੰਘ ਸੋਨੂ, ਸੁਖਵੀਰ ਸ਼ਰਮਾ, ਰਮਨਪ੍ਰੀਤ ਕੁਮਾਰ ਸਾਰੇ ਪ੍ਰਵਾਸੀ ਪੰਜਾਬੀ ਸਨ।