ਸ਼ਹਿਣਾ ਬੱਸ ਅੱਡੇ ਤੋਂ ਮੁੱਖ ਬਾਜ਼ਾਰ ਤੱਕ ਸੜਕ ਚੌੜੀ ਕਰਨ ਦੀ ਮੰਗ
05:55 AM Jun 19, 2025 IST
ਪ੍ਰਮੋਦ ਕੁਮਾਰ ਸਿੰਗਲਾ
Advertisement
ਸ਼ਹਿਣਾ, 18 ਜੂਨ
ਬੱਸ ਅੱਡੇ ਸ਼ਹਿਣਾ ਤੋਂ ਮੁੱਖ ਬਾਜ਼ਾਰ ਤੱਕ ਲਗਭਗ ਇੱਕ ਕਿਲੋਮੀਟਰ ਸੜਕ ਨੂੰ ਕਸਬੇ ਦੇ ਲੋਕਾਂ ਨੇ 24 ਫੁੱਟ ਚੌੜੀ ਕਰਨ ਦੀ ਮੰਗ ਕੀਤੀ ਹੈ। ਕਸਬੇ ਸ਼ਹਿਣਾ ਦੇ ਡਾ. ਰਾਹੁਲ ਚੌਹਾਨ, ਜਰਨੈਲ ਸਿੰਘ ਸਿੱਧੂ, ਡਾਕਟਰ ਰਘਵੀਰ ਸਿੰਘ, ਕੁਲਦੀਪ ਸਿੰਘ ਮਾਣਕ, ਮੱਖਣ ਸਿੰਘ, ਸੁਖਜਿੰਦਰ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਇਹ ਸੜਕ ਮੰਡੀਕਰਨ ਬੋਰਡ ਦੇ ਅਧੀਨ ਆਉਂਦੀ ਹੈ ਅਤੇ ਹੁਣ ਇਹ ਸਿਰਫ਼ 10 ਫੁੱਟ ਹੀ ਚੌੜੀ ਹੈ। ਇਸ 10 ਫੁੱਟ ਚੌੜੀ ਸੜਕ ’ਤੇ ਅਕਸਰ ਹੀ ਵੱਡੇ ਵਹੀਕਲਾਂ ਨੂੰ ਕੱਚੇ ਲਾਹੁਣਾ ਪੈਂਦਾ ਹੈ ਅਤੇ ਕੱਚੇ ਲਾਹੁਣ ਨਾਲ ਮਿੱਟੀ ਉੱਡਦੀ ਹੈ। ਦੁਕਾਨਾਂ, ਆਮ ਰਾਹੀਗਰਾਂ ਅਤੇ ਛੋਟੇ ਵਹੀਕਲਾਂ ਨੂੰ ਮਿੱਟੀ ਉਡਣ ਨਾਲ ਪ੍ਰੇਸ਼ਾਨੀ ਹੁੰਦੀ ਹੈ। ਮੌਜੂਦਾ ਪੰਜਾਬ ਸਰਕਾਰ ਨੇ ਵੀ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਚੌੜੀਆਂ ਕਰਨ ਦਾ ਐਲਾਨ ਕੀਤਾ ਹੈ। ਫਿਲਹਾਲ ਬਿਆਨਾਂ ’ਤੇ ਕੰਮ ਸ਼ੁਰੂ ਨਹੀਂ ਹੋਇਆ ਹੈ। ਕਸਬੇ ਦੇ ਲੋਕਾਂ ਦੀ ਮੰਗ ਹੈ ਕਿ ਸੜਕ 24 ਫੁੱਟ ਚੌੜੀ ਕੀਤੀ ਜਾਵੇ।
Advertisement
Advertisement