ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹਿਣਾ ਤੋਂ ਬੱਲੋਕੇ ਮੱਲੀਆਂ ਤੇ ਪੱਖੋਕੇ ਸੜਕਾਂ ਬਣਾਉਣ ਦੀ ਮੰਗ

05:03 AM Jun 20, 2025 IST
featuredImage featuredImage

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 19 ਜੂਨ
ਸ਼ਹਿਣਾ ਤੋਂ ਪਿੰਡ ਮੱਲੀਆਂ, ਪੱਖੋਕੇ ਤੇ ਬੱਲੋਕੇ ਨੂੰ ਜਾਂਦੀਆਂ ਸੜਕਾਂ ਨਾ ਬਣਨ ਕਾਰਨ ਕਸਬੇ ਦੇ ਵਪਾਰ ਅਤੇ ਵਿਕਾਸ ’ਚ ਅੜਿੱਕਾ ਹਨ। ਸ਼ਹਿਣਾ ਤੋਂ ਪਿੰਡ ਮੱਲੀਆਂ ਨੂੰ ਜਾਂਦੀ ਸੜਕ ਦਾ ਕਈ ਵਾਰ ਨੀਂਹ ਪੱਥਰ ਰੱਖਿਆ ਗਿਆ ਪ੍ਰੰਤੂ ਫਿਰ ਵੀ ਸੜਕ ਨਹੀਂ ਬਣ ਸਕੀ। ਪਿੰਡ ਮੱਲੀਆਂ ਦੇ ਲੋਕ ਆਪਣੇ ਕਾਰੋਬਾਰ ਅਤੇ ਹੋਰ ਕੰਮਾਂ ਲਈ ਅਕਸਰ ਹੀ ਸ਼ਹਿਣੇ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਇਸੇ ਤਰ੍ਹਾਂ ਸ਼ਹਿਣਾ ਤੋਂ ਪਿੰਡ ਪੱਖੋਕੇ ਸੜਕ ਵੀ ਨਹੀਂ ਬਣ ਸਕੀ। ਦੋਵੇਂ ਪਿੰਡਾਂ ’ਚ ਵਿਧਾਨ ਸਭਾ ਹਲਕਾ ਹੱਦਬੱਦੀ ਨੇ ਵੀ ਸੜਕਾਂ ਨਾ ਬਣਨ ਵਿੱਚ ਬੇਹੱਦ ਅੜਿੱਕਾ ਲਾਇਆ ਹੈ। ਜਿਵੇਂ ਕਿ ਮੱਲੀਆਂ ਅਤੇ ਪੱਖੋਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਪੈਂਦੇ ਹਨ ਅਤੇ ਸ਼ਹਿਣਾ ਵਿਧਾਨ ਸਭਾ ਹਲਕਾ ਭਦੌੜ ਵਿੱਚ ਪੈਂਦਾ ਹੈ। ਲਗਪਗ ਢਾਈ-ਢਾਈ, ਤਿੰਨ-ਤਿੰਨ ਕਿਲੋਮੀਟਰ ਲੰਬੀਆਂ ਸੜਕਾਂ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਨਹੀਂ ਬਣ ਸਕੀਆਂ। ਇਸੇ ਤਰ੍ਹਾਂ ਪਿੰਡ ਬੱਲੋਕੇ ਨੂੰ ਜਾਂਦੀ ਸੜਕ ਵੀ ਨਹੀਂ ਬਣੀ। ਇਸ ਮੌਕੇ ਨਛੱਤਰ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਬਹਾਦਰ ਸਿੰਘ, ਪਿੰਡ ਬੱਲੋਕੇ ਦੇ ਸੁਰਜੀਤ ਸਿੰਘ, ਜਗਸੀਰ ਸਿੰਘ, ਪਿੰਡ ਪੱਖੋਕੇ ਦੇ ਕਰਮਜੀਤ ਸਿੰਘ ਨੇ ਮੰਗ ਕੀਤੀ ਕਿ ਸੜਕਾਂ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ।

Advertisement
Advertisement