ਸ਼ਹਿਣਾ ’ਚ ਕਬੱਡੀ ਕੱਪ ਦਾ ਪੋਸਟਰ ਰਿਲੀਜ਼
05:27 AM Feb 02, 2025 IST
ਸ਼ਹਿਣਾ: ਬਾਬਾ ਹੀਰਾ ਸਿੰਘ ਏਕਤਾ ਸਪੋਰਟਸ ਕਲੱਬ ਸ਼ਹਿਣਾ ਵੱਲੋਂ 12-13 ਫਰਵਰੀ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ 2025 ਦਾ ਅੱਜ ਸਰਪੰਚ ਨਾਜਮ ਸਿੰਘ, ਉੱਘੇ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਜੰਗੀਆਣਾ ਅਤੇ ਕਲੱਬ ਪ੍ਰਧਾਨ ਨਛੱਤਰ ਸਿੰਘ ਨੇ ਪੋਸਟਰ ਰਿਲੀਜ਼ ਕੀਤਾ। ਸਰਪੰਚ ਨਾਜਮ ਸਿੰਘ ਨੇ ਕਬੱਡੀ ਕੱਪ ਸ਼ਹੀਦ ਬੁੱਧੂ ਖਾਨ ਸਰਕਾਰੀ ਸੀਨੀਅਰ ਸੈਕੰਡਰੀ ਸ਼ਹਿਣਾ ਦੇ ਗਰਾਊਂਡ ਵਿੱਚ ਕਰਵਾਏ ਜਾਣ ’ਤੇ ਖੁਸ਼ੀ ਪ੍ਰਗਟਾਈ।
13 ਫਰਵਰੀ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਸਿਰਫ਼ 8 ਟੀਮਾਂ ਹੀ ਭਾਗ ਲੈਣਗੀਆਂ। ਜੇਤੂ ਟੀਮ ਨੂੰ ਢਾਈ ਲੱਖ ਰੁਪਏ ਦਾ ਨਗਦ ਇਨਾਮ ਅਤੇ ਸੈਕਿੰਡ ਟੀਮ ਨੂੰ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਲੱਬ ਪ੍ਰਧਾਨ ਨਛੱਤਰ ਸਿੰਘ ਨੇ ਦੱਸਿਆ ਕਿ ਕਬੱਡੀ ਓਪਨ ਨੂੰ ਪਹਿਲਾ ਇਨਾਮ 41 ਹਜ਼ਾਰ ਅਤੇ ਸੈਕਿੰਡ ਨੂੰ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਬੱਡੀ 38 ਕਿੱਲੋ ਨੂੰ ਪਹਿਲਾ ਇਨਾਮ 61000 ਅਤੇ 51000 ਹਜ਼ਾਰ ਰੁਪਏ ਦਾ ਨਗਦ ਦੂਜਾ ਇਨਾਮ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement
Advertisement