ਸ਼ਰੇਆਮ ਨਸ਼ਾ ਵੇਚਦਾ ਨੌਜਵਾਨ ਕਾਬੂ
05:52 AM May 28, 2025 IST
ਪੱਤਰ ਪ੍ਰੇਰਕ
Advertisement
ਸ਼ੇਰਪੁਰ, 27 ਮਈ
ਨਸ਼ਾ ਰੋਕੂ ਕਮੇਟੀ ਖੇੜੀ ਤੇ ਸ਼ੇਰਪੁਰ ਵੱਲੋਂ ਅੱਜ ਬਲਵਿੰਦਰ ਸਿੰਘ ਬਿੰਦਾ ਦੀ ਅਗਵਾਈ ਹੇਠ ਸ਼ੇਰਪੁਰ ’ਚ ਕਥਿਤ ਨਸ਼ੇ ਦਾ ਧੰਦਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਦਿਆਂ ਸ਼ੇਰਪੁਰ ਦੇ ਬਾਜ਼ਾਰਾਂ ’ਚ ‘ਲੋਕ ਚੇਤਨਾ ਮਾਰਚ’ ਕੀਤਾ ਗਿਆ। ਬੜੀ ਰੋਡ ਬੱਸ ਸਟੈਂਡ ਸ਼ੇਰਪੁਰ ਤੋਂ ਚੇਤਨਾ ਮਾਰਚ ਸ਼ੁਰੂ ਹੋਇਆ ਜੋ ਮੇਨ ਹਸਪਤਾਲ ਰੋਡ, ਮੇਨ ਬਾਜ਼ਾਰ, ਡਾਕਖਾਨਾ ਹੋ ਕੇ ਸ਼ੇਰਪੁਰ ਥਾਣੇ ਪਹੁੰਚਿਆ। ਇਸ ਮੌਕੇ ਜਨਤਕ ਥਾਵਾਂ ’ਤੇ ਬਲਵਿੰਦਰ ਸਿੰਘ ਬਿੰਦਾ, ਬੱਬੀ ਚੀਮਾ, ਪੰਮੀ ਚੀਮਾ, ਸਨਮੁਖ ਖੇੜੀ, ਹਰਵਿੰਦਰ ਖੇੜੀ ਅਤੇ ਕਰਨਵੀਰ ਆਦਿ ਨੇ ਲੋਕਾਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਐੱਸਐੱਚਓ ਸ਼ੇਰਪੁਰ ਗੁਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਪਰਦੀਪ ਸਿੰਘ ’ਤੇ ਪਰਚਾ ਦਰਜ ਕਰਨ ਦੀ ਕਾਰਵਾਈ ਆਰੰਭੀ ਗਈ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
Advertisement
Advertisement