ਸ਼ਰਾਬ ਸਣੇ ਦੋ ਕਾਬੂ
ਪੱਤਰ ਪ੍ਰੇਰਕ
ਜਗਰਾਉਂ ,17 ਜੂਨ
ਥਾਣਾ ਸਦਰ ਦੀ ਟੀਮ ਨੇ ਅੱਜ ਐੱਸਐੱਚਓ ਸੁਰਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਮਲਕ ਦੀ ਪੋਨਾਂ ਰੋਡ ਤੋਂ ਕਾਰ ਵਿੱਚ ਸ਼ਰਾਬ ਲਿਜਾ ਰਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਥਾਰੀ ਅਨੁਸਾਰ ਮੁਲਜ਼ਮਾ ਨੇ ਪੁਲੀਸ ਦੀ ਕਾਰ ਵੇਖ ਕੇ ਆਪਣੀ ਕਾਰ ਮੂੰਗੀ ਦੇ ਖੇਤ ਵਿੱਚ ਲਾਹ ਲਈ ਜਿਥੇ ਕਾਰ ਪਲਟ ਗਈ। ਐੱਸਐੱਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਪੋਨਾਂ ਦੇ ਦੋ ਬੰਦਿਆਂ ’ਤੇ ਪਿਛਲੇ ਦਿਨਾਂ ਦੌਰਾਨ ਪੁਲੀਸ ਦੀ ਨਜ਼ਰ ਸੀ ਜੋ ਚੰਡੀਗੜ੍ਹ ਵਿੱਚ ਵਿਕਣ ਵਾਲੀ ਸ਼ਰਾਬ ਇਥੇ ਲਿਆ ਕੇ ਵੇਚਦੇ ਸਨ। ਅੱਜ ਜਦੋਂ ਪੁਲੀਸ ਪਾਰਟੀ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਘਬਰਾਹਟ ਵਿੱਚ ਕਾਰ ਖੇਤ ਵਿੱਚ ਪਲਟਾ ਲਈ ਤੇ ਦੋਵੇਂ ਮੁਲਜ਼ਮ ਕਾਰ ਛੱਡ ਕੇ ਖੇਤਾਂ ਵਿੱਚ ਭੱਜ ਗਏ। ਪੁਲੀਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਕਾਰ ਵਿੱਚੋਂ 36 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਕਾਰ ਵੀ ਕਬਜ਼ੇ ’ਚ ਲੈ ਲਈ ਹੈ। ਮੁਲਜ਼ਮਾਂ ਦੀ ਪਛਾਣ ਜਸਨਪ੍ਰੀਤ ਸਿੰਘ ਉਰਫ ਨੀਲਾ ਤੇ ਖੁਸ਼ਕਰਨਵੀਰ ਸਿੰਘ ਦੋਵੇਂ ਵਾਸੀ ਪਿੰਡ ਪੋਨਾ ਵੱਜੋਂ ਹੋਈ ਹੈ।