ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ’ਤੇ ਬਸਪਾ ਵੱਲੋਂ ਰੋਸ
06:25 AM May 21, 2025 IST
ਖੰਨਾ: ਬਹੁਜਨ ਸਮਾਜ ਪਾਰਟੀ ਦੇ ਪੰਜਾਬ ਸਕੱਤਰ ਹਰਭਜਨ ਸਿੰਘ ਨੇ ਅੱਜ ਇਥੇ ਕਿਹਾ ਕਿ ਅੱਜ ਸਾਨੂੰ ਪੰਜਾਬ ਸੰਭਾਲਣ ਦੀ ਲੋੜ ਹੈ ਤੇ ਸਾਰਿਆਂ ਨੂੰ ਰਲ ਕੇ ਅੱਗੇ ਆਉਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਬਹੁਤ ਵੱਡਾ ਨੁਕਸਾਨ ਇਨ੍ਹਾਂ ਨਸ਼ੀਲੇ ਪਦਾਰਥਾਂ ਕਰਕੇ ਸਾਡੇ ਨੌਜਵਾਨਾਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਸ਼ਿਆਂ ਵਿਰੁੱਧ ਇਕਜੁੱਟ ਨਾ ਹੋਏ ਤਾਂ ਘਰ ਘਰ ਨਸ਼ਿਆਂ ਨਾਲ ਮੌਤਾਂ ਹੋਣਗੀਆਂ ਕਿਉਂਕਿ ਪੰਜਾਬ ਸਰਕਾਰ ਛੋਟੀਆਂ ਮੱਛੀਆਂ ਨੂੰ ਫੜ ਕੇ ਖਾਨਾਪੂਰਤੀ ਕਰ ਰਹੀ ਹੈ ਜਦਕਿ ਵੱਡੇ ਨਸ਼ੇ ਦੇ ਸੁਦਾਗਰ ਖੁੱਲ੍ਹੇਆਮ ਆਪਣੇ ਕਾਰੋਬਾਰ ਚਲਾ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement