ਸ਼ਰਾਬ ਦੇ ਠੇਕੇ ਅੱਗਿਓਂ ਹੱਥਗੋਲਾ ਮਿਲਿਆ
05:26 AM May 18, 2025 IST
ਹਰਜੀਤ ਸਿੰਘ ਪਰਮਾਰ
ਬਟਾਲਾ, 17 ਮਈ
ਇੱਥੇ ਫੋਕਲ ਪੁਆਇੰਟ ਸਨਅਤੀ ਏਰੀਆ ਨੇੜੇ ਸਥਿਤ ਰਿੰਪਲ ਗਰੁੱਪ ਦੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਤੋਂ ਅੱਜ ਸਵੇਰੇ ਹੱਥਗੋਲਾ ਬਰਾਮਦ ਹੋਇਆ ਹੈ।
ਜਿਵੇਂ ਹੀ ਪੁਲੀਸ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਲਈ। ਇਸ ਮਗਰੋਂ ਅੰਮ੍ਰਿਤਸਰ ਤੋਂ ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਮੰਗਵਾਇਆ ਗਿਆ। ਇਸ ਘਟਨਾ ਦੀ ਜ਼ਿੰਮੇਵਾਰੀ ਗੈਂਗਸਟਰ ਮੰਨੂ ਅਗਵਾਨ ਅਤੇ ਗੋਪੀ ਨਵਾਂ ਸ਼ਹਿਰੀਆ ਨੇ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਪੋਸਟ ਪਾਈ ਹੈ। ਇਹ ਦੋਵੇਂ ਗੈਂਗਸਟਰ ਬਟਾਲਾ ਵਿੱਚ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਦੀਆਂ ਜ਼ਿੰਮੇਵਾਰੀਆਂ ਲੈ ਚੁੱਕੇ ਹਨ। ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲੀਸ ਨੇ ਇਸ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ।
Advertisement
Advertisement