ਸ਼ਰਾਬ ਦੇ ਠੇਕਿਆਂ ਦੀ ਈ-ਨਿਲਾਮੀ
04:14 AM Jun 02, 2025 IST
ਪੱਤਰ ਪ੍ਰੇਰਕ
ਜੀਂਦ, 1 ਜੂਨ
ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਐਕਸਾਈਜ਼) ਪੁਨੀਤ ਸ਼ਰਮਾ ਨੇ ਦੱਸਿਆ ਕਿ ਸਿਟੀ ਮੈਜਿਸਟਰੇਟ ਡਾ. ਅਸ਼ੀਸ਼ ਦੇਸ਼ਵਾਲ ਦੀ ਪ੍ਰਧਾਨਗੀ ਹੇਠ ਸਾਲ 2025-27 ਦੀ ਦੋ ਸਾਲਾ ਐਕਸਾਈਜ਼ ਨੀਤੀ ਤਹਿਤ ਜ਼ਿਲ੍ਹੇ ਦੇ ਪ੍ਰਚੂਨ ਸ਼ਰਾਬ ਦੇ ਠੇਕਿਆਂ ਦੀ ਈ-ਨਿਲਾਮੀ ਕੀਤੀ ਗਈ। ਬੋਲੀਕਾਰਾਂ ਨੂੰ 30 ਤੋਂ 31 ਮਈ ਸ਼ਾਮ 4 ਵਜੇ ਤੱਕ ਆਨਲਾਈਨ ਬੋਲੀ ਜਮ੍ਹਾਂ ਕਰਾਉਣ ਦਾ ਮੌਕਾ ਦਿੱਤਾ ਗਿਆ ਸੀ। ਪ੍ਰਾਪਤ ਹੋਈਆਂ ਬੋਲੀਆਂ ਗਠਿਤ ਕਮੇਟੀ ਦੀ ਮੌਜੂਦਗੀ ਵਿੱਚ ਖੋਲ੍ਹੀਆਂ ਗਈਆਂ। ਜ਼ਿਲ੍ਹੇ ਦੇ 50 ਜ਼ੋਨਾਂ ਵਿੱਚੋਂ 34 ਜ਼ੋਨ ਸਫਲਤਾਪੂਰਵਕ ਅਲਾਟ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਕਾਰਨ ਵਿਭਾਗ ਨੂੰ 245 ਕਰੋੜ 82 ਲੱਖ 44 ਹਜ਼ਾਰ 997 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 261 ਕਰੋੜ 34 ਲੱਖ 18 ਹਜ਼ਾਰ 257 ਰੁਪਏ ਦੀ ਲਾਇਸੈਂਸ ਫੀਸ ਪ੍ਰਾਪਤ ਹੋਈ ਹੈ, ਜਿਸਦੀ ਵਾਧਾ 6.31 ਫੀਸਦ ਹੈ।
Advertisement
Advertisement