ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ
05:25 AM May 07, 2025 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 6 ਮਈ
ਆਪਣੇ ਇਲਾਕੇ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ ਕਰ ਰਹੇ ਆਦਰਸ਼ ਨਗਰ ਕਲੋਨੀ ਦੇ ਵਸਨੀਕਾਂ ਨੇ ਪ੍ਰਧਾਨ ਹੀਰਾ ਮਨੀ ਸ਼ਰਮਾ ਦੀ ਅਗਵਾਈ ਹੇਠ ਮੁੜ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵੇਂ ਖੁੱਲ੍ਹੇ ਸ਼ਰਾਬ ਦੇ ਇਸ ਠੇਕੇ ਦੇ ਮੂਹਰੇ ਜਾ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਪ੍ਰਦਸ਼ਨਕਾਰੀਆਂ ’ਚ ਔਰਤਾਂ ਵੀ ਸ਼ਾਮਲ ਰਹੀਆਂ, ਜਿਨ੍ਹਾਂ ਵਿਚੋਂ ਹੀ ਕੁਝ ਨੇ ਰੋਸ ਵਜੋਂ ਸ਼ਰਾਬ ਦੇ ਇਸ ਠੇਕੇ ਸ਼ਟਰ ਵੀ ਬੰਦ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਇਹ ਇੱਕ ਨੁਕਾਤੀ ਮੰਗ ਪੂਰੀ ਨਹੀਂ ਹੁੰਦੀ ਉਹ ਸ਼ਰਾਬ ਦੇ ਇਸ ਠੇਕੇ ਦੇ ਸਾਹਮਣੇ ਰੋਜ਼ਾਨਾ ਧਰਨਾ ਦਿੰਦਿਆਂ ਪ੍ਰਦਰਸ਼ਨ ਕਰਿਆ ਕਰਨਗੇ।
Advertisement
Advertisement