ਸ਼ਰਾਬ ਤੇ ਡੋਡਿਆਂ ਸਣੇ ਤਿੰਨ ਗ੍ਰਿਫ਼ਤਾਰ
07:05 AM May 29, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
ਥਾਣਾ ਡਿਵੀਜਨ ਨੰਬਰ 4 ਦੀ ਪੁਲੀਸ ਨੇ ਅਮਰ ਨਿੱਕਾ ਵਾਸੀ ਕਿਲਾ ਮੁਹੱਲਾ ਨੂੰ 12 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਪੀਏਯੂ ਦੀ ਪੁਲੀਸ ਨੇ ਗੁਰਪ੍ਰੀਤ ਕੁਮਾਰ ਵਾਸੀ ਪਿੰਡ ਜੱਸੀਆਂ ਨੂੰ ਬਚਨ ਸਿੰਘ ਮਾਰਗ ਗੰਦਾ ਨਾਲ ਪੁਲੀ ਤੋਂ ਕਾਬੂ ਕਰਕੇ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲੀਸ ਨੇ ਪਿੰਡ ਦਾਦਾ ਮੇਨ ਚੌਕ ਤੋਂ ਲੀਲੂ ਰਾਮ ਵਾਸੀ ਪਿੰਡ ਦਾਦ ਦੇ ਘਰ ਛਾਪਾ ਮਾਰ ਕੇ 108 ਬੋਤਲਾਂ ਸ਼ਰਾਬ ਤੇ 2 ਕਿੱਲੋ ਭੁੱਕੀ ਡੋਡੇ ਬਰਾਮਦ ਕੀਤੇ ਹਨ।
Advertisement
Advertisement