ਸ਼ਰਬਤ ਜਹਾਦ: ਰਾਮਦੇਵ ਦੇ ਵਾਅਦੇ ਮਗਰੋਂ ਦਿੱਲੀ ਹਾਈ ਕੋਰਟ ਵੱਲੋਂ ਕੇਸ ਬੰਦ
05:57 AM May 10, 2025 IST
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਬਾਬਾ ਰਾਮਦੇਵ ਵੱਲੋਂ ਹਮਦਰਦ ਦੇ ਰੂਹ ਅਫ਼ਜ਼ਾ ਖ਼ਿਲਾਫ਼ ਕੋਈ ਹੋਰ ਇਤਰਾਜ਼ਯੋਗ ਟਿੱਪਣੀ ਨਾ ਕਰਨ ਦਾ ਵਾਅਦਾ ਕੀਤੇ ਜਾਣ ਮਗਰੋਂ ਮਾਮਲਾ ਬੰਦ ਕਰ ਦਿੱਤਾ। ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਰਾਮਦੇਵ ਅਤੇ ਪਤੰਜਲੀ ਫੂਡਜ਼ ਲਿਮਿਟਡ ਨੇ ਆਪਣੇ ਹਲਫ਼ਨਾਮਿਆਂ ਵਿੱਚ ਜੋ ਕਿਹਾ ਹੈ, ਉਹ ਉਨ੍ਹਾਂ ਨੂੰ ਮੰਨਣ ਲਈ ਬੱਝੇ ਹੋਏ ਹਨ। ਉਨ੍ਹਾਂ ਨੇ ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਦੇ ਪੱਖ ਵਿੱਚ ਮੁਕੱਦਮੇ ਦਾ ਫੈਸਲਾ ਸੁਣਾਇਆ। -ਪੀਟੀਆਈ
Advertisement
Advertisement