ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹੁੰ ਨਾ ਚੁੱਕਣ ਸਕੇ ਕੌਂਸਲਰਾਂ ਦੇ ਚਾਅ ਹੋਏ ਮੱਠੇ

06:30 AM Jan 06, 2025 IST
ਨਿੱਜੀ ਪੱਤਰ ਪ੍ਰੇਰਕ
Advertisement

ਲੁਧਿਆਣਾ, 5 ਜਨਵਰੀ

ਨਗਰ ਨਿਗਮ ਦੀਆਂ ਚੋਣਾਂ ਹੋਈਆਂ 16 ਦਿਨ ਬੀਤ ਚੁੱਕੇ ਹਨ ਪਰ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਹਾਲੇ ਤੱਕ ਸਹੁੰ ਨਹੀਂ ਚੁਕਾਈ ਗਈ ਜਿਸ ਕਾਰਨ ਉਨ੍ਹਾਂ ਦੇ ਸਾਰੇ ਚਾਅ ਮੱਠੇ ਪੈ ਗਏ ਹਨ। ਸਿਆਸੀ ਹਲਕਿਆਂ ਅਨੁਸਾਰ ਜਿੰਨੀ ਦੇਰ ਤੱਕ ਨਵੇਂ ਚੁਣੇ ਕੌਂਸਲਰ ਸਹੁੰ ਨਹੀਂ ਚੁੱਕਦੇ ਓਨੀ ਦੇਰ ਤੱਕ ਉਹ ਨਗਰ ਨਿਗਮ ਸਬੰਧੀ ਕੋਈ ਵੀ ਸਰਕਾਰੀ ਕੰਮ ਕਾਰ ਵਿੱਚ ਹਿੱਸਾ ਨਹੀਂ ਲੈ ਸਕਣਗੇ ਅਤੇ ਨਾ ਹੀ ਉਹ ਲੋਕਾਂ ਦੇ ਕੋਈ ਕੰਮ ਕਰ ਸਕਣਗੇ।

Advertisement

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਮੇਅਰ ਦੀ ਨਿਯੁਕਤੀ ਸਬੰਧੀ ਕੀਤੀ ਜਾ ਰਹੀ ਭੰਨ ਤੋੜ ਕਾਰਨ ਹੀ ਕੌਂਸਲਰਾਂ ਨੂੰ ਸਹੁੰ ਚੁਕਾਉਣ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਸਹੁੰ ਚੁੱਕਣ ਤੋਂ ਬਾਅਦ ਹੀ ਉਹ ਮੇਅਰ ਦੀ ਚੋਣ ਵਿੱਚ ਹਿੱਸਾ ਲੈ ਸਕਣਗੇ। 95 ਵਾਰਡਾਂ ਵਾਲੀ ਲੁਧਿਆਣਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ 41, ਕਾਂਗਰਸ ਪਾਰਟੀ ਦੇ 30, ਭਾਜਪਾ ਦੇ 20 ਅਤੇ ਅਕਾਲੀ ਦਲ ਦੇ 2 ਕੌਂਸਲਰ ਚੋਣ ਜਿੱਤੇ ਸਨ ਜਦਕਿ 2 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਿਲ ਕੀਤੀ ਸੀ। ਕਾਂਗਰਸ ਪਾਰਟੀ ਵੱਲੋਂ ਚੋਣ ਜਿੱਤੇ ਜਗਦੀਸ਼ ਕੁਮਾਰ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਸਨ ਪਰ ਕੁਝ ਘੰਟਿਆਂ ਬਾਅਦ ਹੀ ਉਨਾਂ ਆਪ ਨੂੰ ਮੁੜ ਅਲਵਿਦਾ ਕਹਿ ਦਿੱਤੀ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਗਏ ਦੋ ਕੌਂਸਲਰਾਂ ਵਿੱਚੋਂ ਇੱਕ ਕੌਂਸਲਰ ਕਮਲ ਅਰੋੜਾ ਨੇ ਵੀ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ ਕਿਉਂਕਿ ਉਸਨੂੰ ਪੁਲੀਸ ਵੱਲੋਂ ਕਿਸੇ ਮਾਮਲੇ ਵਿੱਚ ਨਾਮਜ਼ਦ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਨ੍ਹਾਂ ਆਪ ਦਾ ਝਾੜੂ ਪਕੜਣਾ ਬੇਹਤਰ ਸਮਝਿਆ ਸੀ ਪਰ ਇਸ ਤੋਂ ਅਗਲੇ ਦਿਨ ਹੀ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਉਹ ਮੁੜ ਆਪ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਰਤਨਜੀਤ ਕੌਰ ਸਿਬੀਆ ਪਤਨੀ ਰਣਧੀਰ ਸਿੰਘ ਸਿਬੀਆ ਅਤੇ ਇੱਕ ਹੋਰ ਆਜ਼ਾਦ ਕੌਂਸਲਰ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਆਮ ਆਦਮੀ ਪਾਰਟੀ ਨੂੰ ਆਪਣਾ ਮੇਅਰ ਬਣਾਉਣ ਲਈ ਕੁਝ ਕੌਂਸਲਰਾਂ ਦੀ ਲੋੜ ਹੈ ਜੋ ਕਿ ਪੂਰੀ ਨਹੀਂ ਹੋ ਰਹੀ। ‘ਆਪ’ ਨੂੰ ਮੇਅਰ ਬਣਾਉਣ ਲਈ 52 ਕੌਂਸਲਰ ਚਾਹੀਦੇ ਹਨ ਜਦਕਿ ਉਸ ਦੇ ਜਿੱਤੇ 41 ਕੌਂਸਲਰਾਂ ਤੋਂ ਇਲਾਵਾ ਦੋ ਆਜ਼ਾਦ ਕੌਂਸਲਰ ਅਤੇ ਸੱਤ ਆਪ ਦੇ ਵਿਧਾਇਕ ਹਾਊਸ ਦੇ ਮੈਂਬਰ ਹਨ। ਇਸ ਤਰ੍ਹਾਂ ‘ਆਪ’ ਨੂੰ ਹਾਲੇ ਦੋ ਹੋਰ ਕੌਂਸਲਰ ਚਾਹੀਦੇ ਹਨ ਤਾਂ ਜੋ ਮੇਅਰ ਦੀ ਕੁਰਸੀ ਪ੍ਰਾਪਤ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਵੱਲੋਂ ਗਠਜੋੜ ਬਣਾ ਕੇ ਨਗਰ ਨਿਗਮ ਉਪਰ ਕਬਜ਼ਾ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਉਹ ਭਾਜਪਾ ਅਤੇ ਕਾਂਗਰਸ ਹਾਈਕਮਾਂਡ ਦੀ ਦਖਲਅੰਦਾਜ਼ੀ ਤੋਂ ਬਾਅਦ ਵੱਟੇ ਖਾਤੇ ਪੈ ਗਈ ਸੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦਾ ਸਭ ਤੋਂ ਵੱਧ ਵਿਰੋਧ ਕੀਤਾ ਸੀ।

 

Advertisement