ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਵੱਲੋਂ ਸਮਾਗਮ

05:37 AM Jun 07, 2025 IST
ਬੀਰਬਲ ਰਿਸ਼ੀ/ਪਵਨ ਕੁਮਾਰ ਵਰਮਾ
Advertisement

ਧੂਰੀ, 6 ਜੂਨ

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਧੂਰੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਤਹਿਤ ਸਹਿਕਾਰਤਾ ਬਾਰੇ ਜਾਗਰੂਕਤਾ ਵਿਚਾਰ ਗੋਸ਼ਟੀ ਕਰਵਾਈ ਗਈ। ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਵਾਤਾਵਰਨ ਸੰਭਾਲ ਬਹੁਤ ਜ਼ਰੂਰੀ ਹੈ। ਇਸ ਮੌਕੇ ਪੀਏਡੀਬੀ ਧੂਰੀ ਦੇ ਚੇਅਰਮੈਨ ਸਤਵੰਤ ਸਿੰਘ ਭੱਦਲਵੜ ਨੇ ਬੈਂਕ ਦੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਇਸ ਉਪਰੰਤ ਜ਼ਿਲ੍ਹਾ ਸੰਗਰੂਰ ਦੇ ਸਹਾਇਕ ਜਨਰਲ ਮੈਨੇਜਰ, ਸ਼ੇਲੈਂਦਰ ਕੁਮਾਰ, ਵੱਲੋਂ ਅੰਤਰ ਰਾਸ਼ਟਰੀ ਸਹਿਕਾਰਤਾ ਸਾਲ 2025 ਅਤੇ ਇਸ ਦੀ ਪਿਛੋਕੜ ਸਬੰਧੀ ਚਾਨਣਾ ਪਾਇਆ ਗਿਆ ਅਤੇ ਅਜੋਕੇ ਸਮੇਂ ਵਿਚ ਸਹਕਾਰੀ ਅਦਾਰਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਉਪਰੰਤ ਸੁਰਿੰਦਰ ਗਰਗ, ਮੈਨੇਜਰ ਪੀਏ ਡੀਬੀ ਧੂਰੀ ਨੇ ਰਾਜਵੰਤ ਸਿੰਘ ਨੂੰ ਇੱਕ ਮਾਣ ਪੱਤਰ ਭੇਟ ਕੀਤਾ।

Advertisement

ਇਸ ਉਪਰੰਤ ਨਵੀਂ ਅਨਾਜ ਮੰਡੀ ਧੂਰੀ ਅਤੇ ਪਿੰਡ ਕੱਕੜਵਾਲ ਵਿੱਚ ਯੁਵਕ ਸੇਵਾਂਵਾ ਕਲੱਬ ਖੇੜੀ ਚਹਿਲਾਂ ਅਤੇ ਬਾਂਸਲ ਏਕਸਪੋਰਟ ਕੰਪਨੀ ਕੱਕੜਵਾਲ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸ ਮੌਕੇ ਬੈਂਕ ਦੇ ਕਮੇਟੀ ਮੈਂਬਰ ਕਰਮਜੀਤ ਸਿੰਘ ਬਟੂਹਾ, ਗੁਰਪ੍ਰੀਤ ਸਿੰਘ ਸੇਖੋਂ, ਸਮੂਹ ਸਟਾਫ ਹਰਪ੍ਰੀਤ ਸਿੰਘ, ਹਰਮਨਜੀਤ ਸਿੰਘ, ਸੁਮੀਤ ਰਾਜ, ਤੇਜਿੰਦਰ ਸਿੰਘ ਸਹਾਇਕ ਮੈਨੇਜਰ, ਨੀਰਜ ਗੁਪਤਾ ਸੀਨੀਅਰ ਆਡਿਟਰ, ਪਿਊਸ਼ ਗੋਇਲ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਧੂਰੀ ਅਤੇ ਵਾਤਾਵਰਨ ਪ੍ਰੇਮੀ ਗੁਰਜਿੰਦਰ ਕੌਰ, ਰਣਧੀਰ ਸਿੰਘ, ਸਾਗਰ ਕੁਮਾਰ ਰਾਜਪੂਤ, ਨਿਰਮਲ ਸਿੰਘ, ਲਖਣ ਗਰਗ, ਪੰਕਜ ਸ਼ਰਮਾ, ਚਰਨ ਸਿੰਘ ਚੌਧਰੀ ਹਾਜ਼ਰ ਸਨ।

 

Advertisement