ਸਹਾਰਾ ਫਾਊਂਡੇਸ਼ਨ ਦੇ ਬਲੱਡ ਵਿੰਗ ਵਲੋਂ ਖ਼ੂਨਦਾਨੀਆਂ ਦਾ ਸਨਮਾਨ
ਸੰਗਰੂਰ, 13 ਜੂਨ
ਸਹਾਰਾ ਫਾਊਂਡੇਸ਼ਨ ਦੇ ਬਲੱਡ ਵਿੰਗ ਵੱਲੋਂ ਇਵਾ ਪੈਥ ਲੈਬ ਦੇ ਸਹਿਯੋਗ ਨਾਲ ਕੋਟਾ ਇੰਸਟੀਚਿਊਟ ਆਫ ਐਕਸੀਲੈਂਸ ਵਿੱਚ ਵਿਸ਼ਵ ਖੂਨਦਾਨੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਇੱਕ ਖੂਨਦਾਨ ਗਰੁੱਪ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਖੂਨਦਾਨ ਕਰਨ ਦੇ ਇੱਛੁਕ ਨੌਜਵਾਨਾਂ ਦੇ ਖੂਨ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਦੇ ਖੂਨਦਾਨੀ ਗਰੁੱਪ ਦੇ ਕਾਰਡ ਵੀ ਬਣਾਏ ਗਏ। ਇਸ ਸਮਾਗਮ ਅਤੇ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਡਾ. ਸ਼ੈਰੀ ਸਵਾਪਲੀਨ, ਡਾ. ਸੁਰਭੀ ਮਿੱਤਲ ਅਤੇ ਡਾ. ਪਿਯੂਸ਼ ਕਾਂਸਲ ਨੇ ਖੂਨਦਾਨੀਆਂ ਦਾ ਸਨਮਾਨ ਕੀਤਾ।
ਇਸ ਸਨਮਾਨ ਸਮਾਰੋਹ ਵਿੱਚ ਸਮਾਜ ਸੇਵੀ ਵਿਜੇ ਸਿੰਗਲਾ, ਰਾਜੀਵ ਜੈਨ, ਗੀਤਾ ਜੈਨ ਰੋਟਰੀ ਕਲੱਬ, ਗੋਰਵ ਗਾਬਾ, ਜਗਦੀਸ਼ ਕੁਮਾਰ, ਅਸ਼ੋਕ ਕੁਮਾਰ ਸ਼ਰਮਾ, ਪੰਕਜ ਬਾਵਾ ਅਤੇ ਜੀਵਨ ਆਸਾ ਵੈਲਫੇਅਰ ਕਲੱਬ ਦੇ ਮੈਂਬਰ ਸਹਿਬਾਨ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ। ਕੋਟਾ ਇੰਸਟੀਚਿਊਟ ਵਿੱਚ ਲਖਵੀਰ ਸਿੰਘ, ਵੰਦਨਾ ਸਲੂਜਾ ਡਾਇਰੈਕਟਰ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਪ੍ਰੋਫੈਸਰ ਨਰੇਸ਼ ਧਾਕੜ, ਸੁਨੀਲ, ਸੁਮੀਰ, ਰੋਹਿਤ, ਦਵਿੰਦਰ ਅਤੇ ਕੋਟਾ ਇੰਸਟੀਚਿਊਟ ਦੇ ਸਟਾਫ ਤੇ ਬੱਚਿਆਂ ਵੱਲੋਂ ਖੂਨਦਾਨੀਆਂ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ। ਬਲੱਡ ਵਿੰਗ ਦੇ ਡਾਇਰੈਕਟਰ ਸੁਭਾਸ਼ ਕਰਾੜੀਆ, ਸਕੱਤਰ ਵਰਿੰਦਰਜੀਤ ਸਿੰਘ ਬਜਾਜ, ਕੁਆਰਡੀਨੇਟਰ ਸੁਰਿੰਦਰਪਾਲ ਸਿੰਘ ਸਿਦਕੀ, ਗੁਰਤੇਜ ਸਿੰਘ ਖੇਤਲਾ, ਕਮਲਜੀਤ ਕੌਰ, ਹਰੀਸ਼ ਕੁਮਾਰ, ਪੰਕਜ ਸ਼ਰਮਾ, ਗੁਰਵਿੰਦਰ ਸਿੰਘ, ਜਸਪਾਲ ਗਰਚਾ, ਰਾਜੀਵ ਅਤੇ ਗੁਰਮੀਤ ਕੌਰ ਮੌਜੂਦ ਸਨ।