ਸਹਾਇਕ ਮਲੇਰੀਆ ਅਫ਼ਸਰ ਕੁਲਬੀਰ ਸਿੰਘ ਦਾ ਸਨਮਾਨ
04:44 AM Jan 04, 2025 IST
ਪੱਤਰ ਪ੍ਰੇਰਕਕਾਦੀਆਂ, 3 ਜਨਵਰੀ
Advertisement
ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਕਾਦੀਆਂ ਵਿੱਚ ਬਤੌਰ ਹੈਲਥ ਇੰਸਪੈਕਟਰ ਸੇਵਾਵਾਂ ਨਿਭਾਅ ਰਹੇ ਕੁਲਬੀਰ ਸਿੰਘ ਨੂੰ ਸਹਾਇਕ ਮਲੇਰੀਆ ਅਫ਼ਸਰ ਸ੍ਰੀ ਫ਼ਤਹਿਗੜ੍ਹ ਸਾਹਿਬ ਲੱਗਣ ’ਤੇ ਸਿਵਲ ਹਸਪਤਾਲ ਭਾਮ ਦੇ ਸਟਾਫ਼ ਵੱਲੋਂ ਗੁਲਦਸਤਾ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਟਾਫ਼ ਮੈਂਬਰਾਂ ਨੇ ਸਹਾਇਕ ਮਲੇਰੀਆ ਅਫ਼ਸਰ ਸ੍ਰੀ ਫ਼ਤਹਿਗੜ੍ਹ ਸਾਹਿਬ ਕੁਲਬੀਰ ਸਿੰਘ ਨੂੰ ਵਧਾਈ ਦਿੱਤੀ। ਦੂਜੇ ਪਾਸੇ ਨਵ-ਨਿਯੁਕਤ ਸਹਾਇਕ ਮਲੇਰੀਆ ਅਫਸਰ ਕੁਲਬੀਰ ਸਿੰਘ ਦੇ ਵੱਲੋਂ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਸਹਾਇਕ ਹਰਦੇਵ ਸਿੰਘ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਹੈਲਥ ਇੰਸਪੈਕਟਰ ਤੇਜਬੀਰ ਸਿੰਘ, ਸ਼ਸ਼ੀ ਕਾਂਤਾ, ਰਾਜੀਵ ਕਾਂਤ ਤੇ ਕਰਨਬੀਰ ਸਿੰਘ ਆਦਿ ਹਾਜ਼ਰ ਸਨ।
Advertisement
Advertisement