ਸਵੈ-ਰੁਜ਼ਗਾਰ ਸਿਖਲਾਈ ਸੰਸਥਾ ’ਚ ਟੈਸਟ
05:31 AM May 09, 2025 IST
ਪਟਿਆਲਾ: ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੀ ਅਗਵਾਈ ਹੇਠ ਪਿੰਡ ਜੱਸੋਵਾਲ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵਿਖੇ ਇਕ ਦਿਨਾਂ ਡੋਮੇਨ ਸਕਿੱਲ ਟਰੇਨਰ ਟੈਸਟ ਕਰਵਾਇਆ ਗਿਆ। ਇਸ ਸਮਾਰੋਹ ਦਾ ਉਦਘਾਟਨ ਪਦਮਾਵਤੀ (ਡਿਪਟੀ ਨੈਸ਼ਨਲ ਕੰਟਰੋਲਰ ਐਨਏਆਰ ਬੰਗਲੌਰ) ਅਤੇ ਪੰਜਾਬ ਦੇ ਕੰਟਰੋਲਰ ਆਰਸੇਟੀ ਰਜਤ ਓਤਰੇਜਾ ਨੇ ਕੀਤਾ। ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ। ਨੈਸ਼ਨਲ ਅਕੈਡਮੀ ਆਫ਼ ਰੂਡਸੇਟੀ, ਬੰਗਲੂਰੂ ਵੱਲੋਂ ਡੇਅਰੀ ਫਾਰਮਿੰਗ, ਕੰਪਿਊਟਰਾਈਜ਼ਡ ਅਕਾਊਂਟੈਂਸੀ, ਮੋਬਾਈਲ ਰਿਪੇਅਰ, ਰੈਫਰਿਜਰੇਟਰ ਅਤੇ ਏਸੀ, ਬਿਊਟੀ ਪਾਰਲਰ, ਜੂਟ ਦੀਆਂ ਵਸਤੂਆਂ ਬਣਾਉਣਾ, ਖਿਡੌਣੇ ਬਣਾਉਣਾ, ਡੇਅਰੀ ਫਾਰਮਿੰਗ ਅਤੇ ਮਹਿਲਾ ਟੇਲਰ ਦੇ ਖੇਤਰ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ 60 ਤੋਂ ਵੱਧ ਪ੍ਰਤੀਭਾਗੀਆਂ ਨੇ ਭਾਗ ਲਿਆ। -ਪੱਤਰ ਪ੍ਰੇਰਕ
Advertisement
Advertisement