ਸਰ ਜੈਫਰੀ ਇੰਸਟੀਚਿਊਟ ਦਾ ਲਾਇਸੈਂਸ ਰੱਦ
ਮਾਨਸਾ, 10 ਮਈ
ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਘਟੀ ਰੁਚੀ ਕਾਰਨ ਆਈਲੈੱਟਸ ਸੈਂਟਰ ਬੰਦ ਹੋਣ ਲੱਗੇ ਹਨ। ਇੱਥੇ ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਨੇ ਮੈ/ਸ ਸਰ ਜੈਫਰੀ ਇੰਸਟੀਚਿਊਟ ਨਿਊ ਕੋਰਟ ਰੋਡ, ਮਾਨਸਾ ਦੇ ਨਾਮ ’ਤੇ ਆਈਲੈੱਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਹਿਊਮਨ ਸਮੱਗਲਿੰਗ ਐਕਟ 2012 ਰਾਹੀਂ ਸੋਧਿਆ ਨਾਮ (ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ) ਤਹਿਤ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ 13, ਮਾਨਸਾ ਨੂੰ ਮੈ/ਸ ਸਰ ਜੈਫਰੀ ਇੰਸਟੀਚਿਊਟ ਨਿਊ ਕੋਰਟ ਰੋਡ, ਸਾਹਮਣੇ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਦੇ ਨਾਮ ’ਤੇ ਆਈਲੈੱਟਸ ਕੋਚਿੰਗ ਇੰਸਟੀਚਿਊਟ ਲਾਇਸੰਸ ਨੰਬਰ-6 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 11 ਅਕਤੂਬਰ 2028 ਤੱਕ ਸੀ।
ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਵੱਲੋਂ ਇਸ ਦਫ਼ਤਰ ਵਿੱਚ ਦਰਖ਼ਾਸਤ ਪੇਸ਼ ਕਰ ਕੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਉਕਤ ਲਾਇਸੈਂਸ ਅੱਗੇ ਲਈ ਰੀਨਿਊ ਨਹੀਂ ਕਰਵਾਉਣਾ ਚਾਹੁੰਦੇ, ਇਸ ਲਈ ਇਸ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਇਸ ਦੀ ਫਰਮ ਖ਼ਿਲਾਫ਼ ਕੋਈ ਵੀ ਸ਼ਿਕਾਇਤ ਲਈ ਭਰਪਾਈ ਕਰਨ ਦਾ ਲਖਵਿੰਦਰ ਸਿੰਘ ਖੁਦ ਜ਼ਿੰਮੇਵਾਰ ਹੋਵੇਗਾ।