ਸਰਹੱਦ ਪਾਰੋਂ ਤਸਕਰੀ ਕਰਨ ਵਾਲਾ ਗ੍ਰਿਫ਼ਤਾਰ
05:01 AM Apr 12, 2025 IST
ਪਠਾਨਕੋਟ (ਪੱਤਰ ਪ੍ਰੇਰਕ): ਪੁਲੀਸ ਨੇੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਮੰਗਵਾਉਣ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਉਝ ਦਰਿਆ ਨੇੜੇ ਪੈਂਦੇ ਪਿੰਡ ਦੋਸਤਪੁਰ ਦੇ ਵਾਸੀ ਗੁੱਜਰ ਨੌਜਵਾਨ ਮੁਹੰਮਦ ਸ਼ਰੀਫ ਵਜੋਂ ਹੋਈ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 265 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਕਿਸੇ ਹੋਰ ਮਾਮਲੇ ਤਹਿਤ ਹਿਰਾਸਤ ’ਚ ਲਿਆ ਗਿਆ ਸੀ, ਜਿਸ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਕਿ ਉਹ ਪਾਕਿਸਤਾਨ ’ਚ ਤਸਕਰਾਂ ਨੂੰ ਫੋਨ ਕਰ ਕੇ ਡਰੋਨ ਰਾਹੀਂ ਹੈਰੋਇਨ ਮੰਗਵਾਉਂਦਾ ਸੀ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਸੇ ਸਾਲ 7 ਜਨਵਰੀ ਨੂੰ ਪਾਕਿਸਤਾਨ ਤੋਂ ਅੱਧਾ ਕਿੱਲੋ ਹੈਰੋਇਨ ਮੰਗਵਾਈ ਸੀ, ਜਿਸ ਵਿੱਚੋਂ ਕੁਝ ਉਸ ਨੇ ਵੇਚ ਦਿੱਤੀ ਤੇ ਬਾਕੀ ਦਬਾ ਦਿੱਤੀ। ਪੁਲੀਸ ਮੁਤਾਬਕ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਝ ਦਰਿਆ ਪੁਲ ਦੇ ਨੇੜੇ ਪਿੰਡ ਬਮਿਆਲ ਦੇ ਸ਼ਮਸ਼ਾਨਘਾਟ ਕੋਲ ਝਾੜੀਆਂ ਕੋਲੋਂ ਦੱਬੀ ਹੋਈ 265 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
Advertisement
Advertisement