ਸਰਹਿੰਦ ਫ਼ਤਹਿ ਦਿਵਸ ਸਮਾਗਮ 12 ਤੋਂ
05:58 AM May 11, 2025 IST
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ‘ਸਰਹੰਦ ਫਤਿਹ’ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਮਈ ਤੋਂ 14 ਮਈ ਤੱਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਅੱਜ ਇੱਥੇ ਦੱਸਿਆ ਕਿ 12 ਮਈ ਨੂੰ ਸਵੇਰੇ 10 ਵਜੇ ਅਖੰਡ ਪਾਠ ਆਰੰਭ ਹੋਣਗੇ, 13 ਮਈ ਨੂੰ ਸ਼ਾਮ 4 ਵਜੇ ਇੰਟਰਨੈਸ਼ਨਲ ਗੱਤਕਾ ਕੱਪ ਖੇਡਿਆ ਜਾਵੇਗਾ ਅਤੇ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਦਸਿਆ ਕਿ 14 ਮਈ ਨੂੰਅਖੰਡ ਪਾਠ ਦੇ ਭੋਗ ਪਾਏ ਜਾਣਗੇ ਜਿਸ ਉਪਰੰਤ 12 ਵਜੇ ਤੱਕ ਵਿਸ਼ੇਸ਼ ਢਾਡੀ ਦਰਬਾਰ ਹੋਵੇਗਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement