ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਵਰਪੁਰ ਵਿੱਚ ਤਿੰਨ ਰੋਜ਼ਾ ਲੰਗਰ ਦੀ ਸੇਵਾ

05:05 AM Dec 27, 2024 IST
ਪਿੰਡ ਸਰਵਰਪੁਰ ਵਿੱਚ ਸੰਗਤ ਲਈ ਲਗਾਏ ਲੰਗਰ ਦੀ ਝਲਕ। -ਫੋਟੋ: ਬਤਰਾ
ਪੱਤਰ ਪ੍ਰੇਰਕ
Advertisement

ਸਮਰਾਲਾ, 26 ਦਸੰਬਰ

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੇ ਸਬੰਧ ਵਿੱਚ ਜੋੜ ਮੇਲ ’ਤੇ ਆਉਣ-ਜਾਣ ਵਾਲੀ ਸੰਗਤ ਲਈ ਪਿੰਡ ਸਰਵਰਪੁਰ ਵਿੱਚ ਸਮੂਹ ਨਗਰ ਵਾਸੀਆਂ ਵੱਲੋਂ ਚਾਹ, ਬਰੈਡ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਥੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਸਮਰਾਲਾ ਤੋਂ ਫ਼ਤਹਿਗੜ੍ਹ ਸਾਹਿਬ ਜਾਂਦੀ ਸੜਕ ’ਤੇ ਤਿੰਨ ਰੋਜ਼ਾ ਚਾਹ, ਪਕੌੜੇ ਤੇ ਬਰੈੱਡਾਂ ਦਾ ਲੰਗਰ ਲਗਾਇਆ ਗਿਆ। ਲੰਗਰ ਵਿੱਚ ਸਮੂਹ ਪਿੰਡ ਵਾਸੀਆਂ ਨੇ ਸ਼ਰਧਾ ਨਾਲ ਹਿੱਸਾ ਲਿਆ।

Advertisement

ਲੰਗਰ ਵਿੱਚ ਸੇਵਾ ਕਰਨ ਵਾਲੇ ਪ੍ਰਮੁੱਖ ਨਗਿੰਦਰ ਸਿੰਘ ਪੰਚ, ਦਵਿੰਦਰ ਸਿੰਘ ਮਾਸਟਰ, ਹਰਭਗਤ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਹਰਦੀਪ ਸਿੰਘ ਪੰਚ, ਸਰਬਜੀਤ ਸਿੰਘ ਸਰਬਾ, ਸਤਵੀਰ ਸਿੰਘ ਸੱਤਾ, ਹਰਜਿੰਦਰ ਸਿੰਘ, ਜੱਥੇਦਾਰ ਗੁਰਦੀਪ ਸਿੰਘ, ਹਰਮਿੰਦਰ ਸਿੰਘ, ਹੈਪੀ, ਸਿਕੰਦਰ ਸਿੰਘ, ਜਸਵੀਰ ਸਿੰਘ ਸੈਕਟਰੀ, ਤੇਜਵੀਰ ਸਿੰਘ, ਜੱਸੂ ਨਾਗਰਾ, ਲੱਖੀ, ਪ੍ਰਭਜੋਤ ਸਿੰਘ, ਕਰਮ ਸਿੰਘ, ਅਰਸ, ਸਹਿਜ, ਪਰਨੀਤ, ਗੁਰਸੇਵਕ, ਗੁਰਕਮਲ, ਅਮਰੀਕ ਸਿੰਘ ਤੋਂ ਇਲਾਵਾ ਦਸਮੇਸ਼ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ। ਇਸੇ ਦੌਰਾਨ ਸਮੂਹ ਮੈਡੀਕਲ ਸਟੋਰ, ਸਮੂਹ ਲੈਬਾਰਟਰੀਆਂ ਨੇ ਮਿਲ ਕੇ ਸ਼ਹੀਦੀ ਜੋੜ ਮੇਲ ਨੂੰ ਜਾਣ ਵਾਲੀ ਸੰਗਤ ਲਈ ਮਾਛੀਵਾੜਾ ਰੋਡ ਸਮਰਾਲਾ (ਸਾਹਮਣੇ ਸਿਵਲ ਹਸਪਤਾਲ) ਵਿੱਚ ਚਾਹ ਅਤੇ ਬਿਸਕੁਟਾਂ ਦਾ ਲੰਗਰ ਵੀ ਲਗਾਇਆ।

 

Advertisement