ਸਰਬ ਪਾਰਟੀ ਵਫ਼ਦ ਦਾ ਰੂਸ ਦੌਰਾ ਮੁਕੰਮਲ
05:39 AM May 25, 2025 IST
ਮਾਸਕੋ, 24 ਮਈ
ਭਾਰਤ ਦੇ ਸਰਬ ਪਾਰਟੀ ਵਫ਼ਦ ਨੇ ਅਤਿਵਾਦੀ ਵਿਰੋਧੀ ਲੜਾਈ ’ਤੇ ਚਰਚਾ ਤੇ ਅਪਰੇਸ਼ਨ ਸਿੰਧੂਰ ਬਾਰੇ ਆਪਣੇ ਮਿੱਤਰ ਰੂਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਅੱਜ ਮਾਸਕੋ ਦੀ ਆਪਣੀ ਯਾਤਰਾ ਮੁਕੰਮਲ ਕਰ ਲਈ ਹੈ। ਇਸ ਤੋਂ ਪਹਿਲਾਂ ਰੂਸ ਨੇ ਬੀਤੇ ਦਿਨ ਹਰ ਤਰ੍ਹਾਂ ਦੇ ਅਤਿਵਾਦ ਖ਼ਿਲਾਫ਼ ਦਿੱਲੀ ਨਾਲ ‘ਬਿਨਾਂ ਕਿਸੇ ਸਮਝੌਤੇ ਦੇ ਸਾਂਝੀ ਲੜਾਈ’ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਸੀ। ਇਸ ਸਰਬ ਪਾਰਟੀ ਵਫ਼ਦ ਦੀ ਅਗਵਾਈ ਡੀਐੱਮਕੇ ਦੇ ਸੰਸਦ ਮੈਂਬਰ ਕਨੀਮੋੜੀ ਨੇ ਕੀਤੀ ਸੀ। ਯਾਤਰਾ ਮੁਕੰਮਲ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਫ਼ਦ ਨੇ ਰੂਸ ਨੂੰ ਇੱਕ ‘ਕਰੀਬੀ ਤੇ ਪਰਖਿਆ ਹੋਇਆ’ ਦੋਸਤ ਦੱਸਿਆ। ਵਫ਼ਦ ਦੇ ਮੈਂਬਰਾਂ ਨੇ ਮੀਡੀਆ ਦੇ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘ਅਸੀਂ ਸੁਭਾਵਿਕ ਤੌਰ ’ਤੇ ਇਹ ਸਮਝਣਾ ਚਾਹੁੰਦੇ ਹਾਂ ਕਿ ਰੂਸ ਇਸ ਮੁਸ਼ਕਲ ਸਮੇਂ ’ਚ ਸਾਡੇ ਨਾਲ ਹੈ।’ -ਪੀਟੀਆਈ
Advertisement
Advertisement