ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਬਜੀਤ ਭੰਗੂ ਦੂਜੀ ਵਾਰ ਪਟਿਆਲਾ ਮੀਡੀਆ ਕਲੱਬ ਦੇ ਚੇਅਰਮੈਨ ਬਣੇ

05:08 AM May 10, 2025 IST
featuredImage featuredImage
ਪਟਿਆਲਾ ਮੀਡੀਆ ਕਲੱਬ ਦੇ ਚੇਅਰਮੈਨ ਬਣੇ ਸਰਬਜੀਤ ਭੰਗੂ, ਸਲਾਹਕਾਰ ਗੁਰਪ੍ਰੀਤ ਚੱਠਾ ਅਤੇ ਨਵਦੀਪ ਢੀਂਗਰਾ। -ਫੋਟੋ: ਪੰਜਾਬੀ ਟ੍ਰਿਬਿਊਨ
ਟ੍ਰਿਬਿਊਨ ਨਿਊਜ਼ ਸਰਵਿਸ
Advertisement

ਪਟਿਆਲਾ, 9 ਮਈ

‘ਪਟਿਆਲਾ ਮੀਡੀਆ ਕਲੱਬ’ ਦੀ ਕਾਰਜਕਾਰਨੀ ਦੀ ਮੀਟਿੰਗ ਅੱਜ ਪ੍ਰਧਾਨ ਪਰਮੀਤ ਸਿੰਘ ਦੀ ਅਗਵਾਈ ਹੇਠਾਂ ਕਲੱਬ ਦੇ ਦਫ਼ਤਰ ਵਿੱਚ ਹੋਈ, ਜਿਸ ਦੌਰਾਨ ਛੇ ਹੋਰ ਨਵੇਂ ਅਹੁਦਾਦੇਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਦੌਰਾਨ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਪੰਜਾਬੀ ਟ੍ਰਿਬਿਊਨ ਨੂੰ ਲਗਾਤਾਰ ਦੂਜੀ ਵਾਰ ਕਲੱਬ ਦਾ ਚੇਅਰਮੈਨ ਬਣਾਇਆ ਗਿਆ। ਉਹ ਪਹਿਲਾਂ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸੇ ਤਰ੍ਹਾਂ ਜੱਗਬਾਣੀ ਤੇ ਪੰਜਾਬ ਕੇਸਰੀ ਤੋਂ ਬਲਜਿੰਦਰ ਸ਼ਰਮਾ ਨੂੰ ਚੀਫ ਡਾਇਰੈਕਟਰ ਅਤੇ ਹਿੰਦੁਸਤਾਨ ਟਾਈਮਜ਼ ਤੋਂ ਕਰਮ ਪ੍ਰਕਾਸ਼ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ।

Advertisement

ਇਸ ਤੋਂ ਇਲਾਵਾ ਕਲੱਬ ਦੇ ਦੋ ਸਾਬਕਾ ਪ੍ਰਧਾਨਾਂ ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਅਤੇ ਨਵਦੀਪ ਢੀਂਗਰਾ ਪੰਜਾਬੀ ਜਾਗਰਣ ਸਣੇ ਭਾਸਕਰ ਅਖਬਾਰ ਤੋਂ ਰਾਣਾ ਰਣਧੀਰ ਨੂੰ ਕਲੱਬ ਦੇ ਮੁੱਖ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਗਿਆ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਹੋਈ ਕਲੱਬ ਦੀ ਚੋਣ ਦੌਰਾਨ ਪਰਮੀਤ ਸਿੰਘ (ਜੱਗਬਾਣੀ/ਪੰਜਾਬ ਕੇਸਰੀ) ਕਲੱਬ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ, ਜਿਨ੍ਹਾਂ ਨੇ ਨਵਦੀਪ ਢੀਂਗਰਾ ਦੀ ਥਾਂ ਲਈ ਹੈ।

ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨ ਵਾਲੀ ਇਸ ਮੀਟਿੰਗ ਵਿਚ ਪ੍ਰਧਾਨ ਪਰਮੀਤ ਸਿੰਘ, ਸਕੱਤਰ ਜਨਰਲ ਖੁਸ਼ਵੀਰ ਤੂਰ, ਖਜਾਨਚੀ ਕੁਲਵੀਰ ਧਾਲੀਵਾਲ, ਸਕੱਤਰ ਗੁਰਵਿੰਦਰ ਔਲਖ, ਮੀਤ ਪ੍ਰਧਾਨ ਜਗਤਾਰ ਸਿੰਘ ਤੇ ਜੁਆਇੰਟ ਸਕੱਤਰ ਜਤਿੰਦਰ ਗਰੋਵਰ ਸਮੇਤ ਅਣੂ ਅਲਬਰਟ ਤੇ ਕਮਲ ਦੂਆ ਸ਼ਾਮਲ ਸਨ। ਇਸ ਮੌਕੇ ਕਲੱਬ ਵੱਲੋਂ ਕੁਝ ਹੋਰ ਫੈਸਲੇ ਵੀ ਲਏ ਗਏ।

Advertisement