ਸਰਪੰਚ ਅਮਰਜੀਤ ਕੌਰ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ
ਖੇਤਰੀ ਪ੍ਰਤੀਨਿਧ
ਰਾਮਪੁਰਾ ਫੂਲ, 10 ਜਨਵਰੀ
ਗ੍ਰਾਮ ਪੰਚਾਇਤ ਬੱਲ੍ਹੋ ਦੀ ਸਰਪੰਚ ਅਮਰਜੀਤ ਕੌਰ ਨੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਪੰਚ ਹਰਵਿੰਦਰ ਕੌਰ ਪੰਚ ਦੀ ਅਗਵਾਈ ਵਿੱਚ ਅਰਦਾਸ ਕਰਵਾਈ ਗਈ ਤੇ ਖੁਸ਼ੀ ’ਚ ਲੱਡੂ ਵੰਡੇ ਗਏ। ਪੰਚਾਇਤ ਨੇ ਗਲੀ ਨੂੰ ਪੱਕਾ ਕਰਨ ਤੋਂ ਪਹਿਲਾਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦਾ ਕੰਮ ਮੁਕੰਮਲ ਕਰਵਾਇਆ ਅਤੇ ਹਰ ਘਰ ਦੇ ਅੰਦਰ ਵਾਟਰ ਵਰਕਸ ਦੀਆਂ ਟੂਟੀਆਂ ਦੇ ਕੁਨੈਕਸ਼ਨ ਕਰਵਾਏ ਗਏ ਹਨ। ਪੀਣ ਵਾਲੇ ਪਾਣੀ ਦੀ ਸਹੂਲਤ ਵੀ ਨਾਲੋ-ਨਾਲ ਮੁਹੱਈਆ ਕਰਵਾਈ ਹੈ। ਸਰਪੰਚ ਅਮਰਜੀਤ ਕੌਰ ਦਾ ਕਹਿਣਾ ਕਿ ਪਿੰਡ ਦੇ ਵਿਕਾਸ ਕਾਰਜਮ ਬਿਨਾਂ ਪੱਖਪਾਤ ਅਤੇ ਪੜਾਅਵਾਰ ਕੀਤੇ ਜਾਣਗੇ। ਪ੍ਰਾਜੈਕਟ ਦਾ ਕੰਮ ਮੁਕੰਮਲ ਹੋਣ ’ਤੇ ਲੋਕਾਂ ਨੂੰ ਫ਼ੰਡਾਂ ਦੇ ਖ਼ਰਚੇ ਦੀ ਜਾਣਕਾਰੀ ਦੇਣ ਲਈ ਉਸੇ ਹੀ ਜਗਾ ’ਤੇ ਬੋਰਡ ਲਾਇਆ ਜਾਵੇਗਾ। ਪਿੰਡ ਵਾਸੀ ਮੱਖਣ ਸਿੰਘ ਅਤੇ ਮਿੱਠੂ ਸਿੰਘ ਨੇ ਪੰਚਾਇਤ ਦੇ ਕਾਰਜਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਵੀਰ ਕੌਰ, ਰਣਜੀਤ ਕੌਰ, ਪਰਮਜੀਤ ਕੌਰ, ਹਾਕਮ ਸਿੰਘ, ਹਰਬੰਸ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਕੇਵਲ ਸਿੰਘ ਅਤੇ ਕਰਮਜੀਤ ਸਿੰਘ ਹਾਜ਼ਰ ਸਨ।