ਸਰਕਾਰ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਮਾਨਤਾ ਦੇਵੇ: ਨਿਰਭੈ ਸਿੰਘ
05:03 AM Jul 03, 2025 IST
ਭਗਤਾ ਭਾਈ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਭਗਤਾ ਭਾਈ ਦੀ ਮੀਟਿੰਗ ਸਥਾਨਕ ਸ਼ਹਿਰ ਵਿੱਚ ਬਲਾਕ ਪ੍ਰਧਾਨ ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਤੇ ਪੰਜਾਬ ਸਰਕਾਰ ਨੂੰ ਲਟਕਦੀਆਂ ਮੰਗਾਂ ਨੂੰ ਜਲਦ ਹੱਲ ਕਰਨ ਦੀ ਅਪੀਲ ਕੀਤੀ। ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ, ਚੇਅਰਮੈਨ ਡਾ. ਬਲਦੇਵ ਸਿੰਘ ਭੋਡੀਪੁਰਾ, ਜ਼ਿਲ੍ਹਾ ਖਜ਼ਾਨਚੀ ਡਾ. ਭੁਪਿੰਦਰ ਸਿੰਘ ਗੁਰੂਸਰ ਤੇ ਸੁਖਜਿੰਦਰ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਅਜੇ ਤੱਕ ਪੂਰਾ ਨਹੀਂ ਹੋਇਆ। ਇਸ ਮੌਕੇ ਗੋਪਾਲ ਸਿੰਘ ਆਕਲੀਆ, ਮਲਕੀਤ ਗੁਰੂਸਰ, ਗੁਰਜੰਟ ਭੋਡੀਪੁਰਾ, ਕਰਮ ਹੁਸੈਨ ਜਲਾਲ, ਜਗਤਾਰ ਬਾਜਵਾ ਕੋਠਾ ਗੁਰੂ, ਪ੍ਰੈਸ ਸਕੱਤਰ ਹਰਜਿੰਦਰ ਹਮੀਰਗੜ੍ਹ, ਸੁਖਵਿੰਦਰ ਹਮੀਰਗੜ੍ਹ, ਗੁਰਚਰਨ ਸਿੰਘ ਰਾਮੂਵਾਲਾ, ਗੁਰਜਿੰਦਰ ਭੋਡੀਪੁਰਾ ਤੇ ਸਲੀਮ ਮੁੁਹੰਮਦ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement