ਸਰਕਾਰ ਦੇ ਹੁਕਮਾਂ ਮਗਰੋਂ ਐੱਕਸ ਵੱਲੋਂ ਅੱਠ ਹਜ਼ਾਰ ਖਾਤੇ ਬਲਾਕ ਕਰਨੇ ਸ਼ੁਰੂ
05:57 AM May 10, 2025 IST
ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤ ਸਰਕਾਰ ਦੇ ਹੁਕਮਾਂ ’ਤੇ ਅਮਲ ਕਰਦਿਆਂ ਸੋਸ਼ਲ ਮੀਡੀਆ ਮੰਚ ਐੱਕਸ ਨੇ ਦੇਸ਼ ’ਚ ਕੌਮਾਂਤਰੀ ਨਿਊਜ਼ ਸੰਗਠਨਾਂ ਤੇ ਪਲੈਟਫਾਰਮਾਂ ’ਤੇ ਅਹਿਮ ਹਸਤੀਆਂ ਨਾਲ ਸਬੰਧਤ ਅੱਠ ਹਜ਼ਾਰ ਤੋਂ ਵੱਧ ਖਾਤੇ ਬਲਾਕ ਕਰਨੇ ਸ਼ੁਰੂ ਕਰ ਦਿੱਤੇ ਹਨ। ਭਾਰਤ ’ਚ ਕਈ ਨਿਊਜ਼ ਸੰਗਠਨਾਂ ਤੇ ਪੱਤਰਕਾਰਾਂ ਦੇ ਐਕਸ ਖਾਤਿਆਂ ’ਤੇ ਰੋਕ ਲਗਾ ਦਿੱਤੀ ਗਈ ਹੈ ਜਿਨ੍ਹਾਂ ’ਚ ਅਨੁਰਾਧਾ ਭਸੀਨ (ਮੈਨੇਜਿੰਗ ਐਡੀਟਰ ਕਸ਼ਮੀਰ ਟਾਈਮਜ਼), ਮਕਤੂਬ ਮੀਡੀਆ, ਫਰੀ ਪ੍ਰੈੱਸ ਕਸ਼ਮੀਰ, ਦਿ ਕਸ਼ਮੀਰੀਅਤ ਅਤੇ ਸੀਨੀਅਰ ਪੱਤਰਕਾਰ ਮੁਜ਼ੱਮਿਲ ਜਲੀਲ ਦੇ ਖਾਤੇ ਸ਼ਾਮਲ ਹਨ। ਸਰਕਾਰ ਨੇ ਹਾਲਾਂਕਿ ਇਸ ਕਾਰਵਾਈ ਨੂੰ ਆਈਟੀ ਕਾਨੂੰਨ ਦੀ ਧਾਰਾ 69ਏ ਤਹਿਤ ਕੌਮੀ ਸੁਰੱਖਿਆ ਨਾਲ ਸਬੰਧਤ ਦੱਸਿਆ ਹੈ ਜਦਕਿ ਆਲੋਚਕਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਲਈ ਹੈ।
Advertisement
Advertisement