ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰ ਦੀ ਸ਼ਹਿ ’ਤੇ ਚਲਦੇ ਨਾਜਾਇਜ਼ ਟਿੱਪਰ ਬੰਦ ਕੀਤੇ ਜਾਣ: ਵੜਿੰਗ

05:19 AM May 11, 2025 IST
featuredImage featuredImage
ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਹੋਰ।

ਅਸ਼ਵਨੀ ਗਰਗ
ਸਮਾਣਾ, 10 ਮਈ
ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਮਾਣਾ ਦੋ ਸਾਲਾਂ ਵਿੱਚ ਨਾਜਾਇਜ਼ ਟਿੱਪਰਾਂ ਦਾ ਗੜ੍ਹ ਬਣ ਚੁੱਕਾ ਹੈ, ਜੇ ਸਰਕਾਰ ਇਨ੍ਹਾਂ ਨਾਜਾਇਜ਼ ਟਿੱਪਰਾਂ ਨੂੰ ਸ਼ਹਿ ਨਾ ਦਿੰਦੀ ਤਾਂ ਅੱਜ ਕਿੰਨੇ ਹੀ ਪਰਿਵਾਰ ਉਜੜਨ ਤੋਂ ਬਚ ਜਾਂਦੇ। ਉਨ੍ਹਾਂ ਦੀ ਪਾਰਟੀ ਪੀੜਤ ਪਰਿਵਾਰਾਂ ਨਾਲ ਮਿਲ ਕੇ ਅਗਲੇ ਦਿਨਾਂ ਵਿੱਚ ਨਾ ਕੇਵਲ ਇਨ੍ਹਾਂ ਨਾਜਾਇਜ਼ ਟਿੱਪਰਾਂ ਨੂੰ ਬੰਦ ਕਰਵਾਏਗੀ ਸਗੋਂ ਇਨ੍ਹਾਂ ਟਿੱਪਰ ਚਾਲਕਾਂ ਖ਼ਿਲਾਫ਼ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ। ਵੜਿੰਗ ਅੱਜ ਹਾਦਸੇ ਵਿੱਚ ਮਾਰੇ ਗਏ ਬੱਚੇ ਪਰਵ ਸਚਦੇਵਾ ਪੁੱਤਰ ਰਾਜੀਵ ਸਚਦੇਵਾ ਦੀ ਅੱਜ ਆਤਮਿਕ ਸ਼ਾਂਤੀ ਲਈ ਰੱਖੇ ਗਰੁੜ ਪੁਰਾਣ ਦੇ ਭੋਗ ’ਤੇ ਪਹੁੰਚੇ ਸਨ। ਇੱਥੇ ਦੋ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਛੇ ਬੱਚਿਆਂ ਸਣੇ ਇਨੋਵਾ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਸੀ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਮਾਣਾ ਵਿੱਚ ਦਿਨ ਤੇ ਰਾਤ ਵੇਲੇ ਸੌ ਤੋਂ ਵੱਧ ਨਾਜਾਇਜ਼ ਟਿੱਪਰ ਚਲ ਰਹੇ ਹਨ। ਸਰਕਾਰ ਦੀ ਸ਼ਹਿ ’ਤੇ ਚੱਲ ਰਹੇ ਇਨ੍ਹਾਂ ਟਿੱਪਰਾਂ ਖ਼ਿਲਾਫ਼ ਪੁਲੀਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੀ ਸ਼ਹਿ ਨਾ ਹੁੰਦੀ ਤੇ ਸਥਾਨਕ ਪ੍ਰਸ਼ਾਸਨ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਈ ਹੁੰਦੀ ਤਾਂ ਇਹ 19 ਸਾਲ ਦਾ ਟਿੱਪਰ ਡਰਾਈਵਰ ਜਿਸ ਕੋਲ ਹਾਲੇ ਤੱਕ ਸਿਰਫ਼ ਲਰਨਿੰਗ ਲਾਇਸੈਂਸ ਹੀ ਸੀ, ਨਾ ਟਿੱਪਰ ਚਲਾਉਂਦਾ ਤੇ ਨਾ ਇਹ ਹਾਦਸਾ ਵਾਪਰਦਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿ ’ਤੇ ਚਲਦੇ ਨਾਜਾਇਜ਼ ਟਿੱਪਰਾਂ ਨੂੰ ਬੰਦ ਕਰਵਾਇਆ ਜਾਵੇ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸਨ।

Advertisement

Advertisement