ਸਰਕਾਰ ਅੱਜ ਲਾਂਚ ਕਰੇਗੀ ਭਾਰਤ ਪੇਸ਼ੀਨਗੋਈ ਪ੍ਰਣਾਲੀ
05:43 AM May 26, 2025 IST
ਨਵੀਂ ਦਿੱਲੀ, 25 ਮਈਸਰਕਾਰ ਭਲਕੇ 26 ਮਈ ਨੂੰ ਇਕ ਨਵੀਂ ‘ਭਾਰਤ ਪੇਸ਼ੀਨਗੋਈ ਪ੍ਰਣਾਲੀ’ (ਬੀਐੱਫਐੱਸ) ਲਾਂਚ ਕਰੇਗੀ ਜਿਸ ਨਾਲ ਮੌਸਮ ਵਿਭਾਗ ਵਧੇਰੇ ਦਰੁਸਤ ਤੇ ਸਥਾਨਕ ਪੇਸ਼ੀਨਗੋਈ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇਗਾ। ਪੁਣੇ ਸਥਿਤ ਮੌਸਮ ਵਿਗਿਆਨ ਦੀ ਸੰਸਥਾ (ਆਈਆਈਟੀਐੱਮ) ਵੱਲੋਂ ਵਿਕਸਿਤ ਇਹ ਭਾਰਤ ਪੇਸ਼ੀਨਗੋਈ ਪ੍ਰਣਾਲੀ ਛੇ ਕਿਲੋਮੀਟਰ ‘ਰੈਜ਼ੋਲਿਊਸ਼ਨ’ ਨਾਲ ਪੇਸ਼ੀਨਗੋਈ ਦੀ ਸਹੂਲਤ ਪ੍ਰਦਾਨ ਕਰੇਗੀ ਜੋ ਦੁਨੀਆ ’ਚ ਸਭ ਤੋਂ ਵੱਧ ਹੈ ਅਤੇ ਇਸ ਦੇ ਨਾਲ ਵੱਧ ਦਰੁਸਤ ਅਨੁਮਾਨ ਲਾਉਣ ’ਚ ਮਦਦ ਮਿਲੇਗੀ। ਭੂ ਵਿਗਿਆਨ ਮੰਤਰਾਲੇ ਦੇ ਸਕੱਤਰ ਐੱਮ ਰਵੀਚੰਦਰਨ ਨੇ ਦੱਸਿਆ, ‘ਹੁਣ ਅਸੀਂ ਵੱਧ ਸਥਾਨਕ ਤੇ ਸਟੀਕ ਮੌਸਮੀ ਪੇਸ਼ੀਨਗੋਈ ਜਾਰੀ ਕਰਨ ਦੇ ਸਮਰੱਥ ਹੋਵਾਂਗੇ।’ -ਪੀਟੀਆਈ
Advertisement
Advertisement
Advertisement