ਸਰਕਾਰੀ ਹਸਪਤਾਲ ’ਚ ਕੰਟੀਨ ਸੰਚਾਲਕ ’ਤੇ ਹਮਲਾ
05:07 AM Mar 25, 2025 IST
ਪੱਤਰ ਪ੍ਰੇਰਕ
ਜਲੰਧਰ, 24 ਮਾਰਚ
ਇੱਥੋਂ ਦੇ ਸਿਵਲ ਹਸਪਤਾਲ ਦੇ ਪਾਰਕਿੰਗ ਠੇਕੇਦਾਰ ਦੇ ਸੇਵਾਦਾਰ ਅਤੇ ਸਿਵਲ ਹਸਪਤਾਲ ਦੀ ਕੰਟੀਨ ਸੰਚਾਲਕ ’ਤੇ ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਪੈਸੇ ਵਸੂਲਣ ਲਈ ਹਮਲਾ ਕੀਤਾ। ਇਸ ਘਟਨਾ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਜਲੰਧਰ ਵਿੱਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਵਿੱਚ ਕੰਟੀਨ ਚਲਾਉਣ ਵਾਲੇ ਸਾਗਰ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੀ ਕੰਟੀਨ ਬੰਦ ਕਰ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਪਾਰਕਿੰਗ ’ਚ ਕੁਝ ਲੋਕ ਉਕਤ ਨੌਜਵਾਨ ਤੋਂ ਹਫਤਾ ਮੰਗ ਰਹੇ ਸਨ। ਜਦੋਂ ਉਸ ਨੇ ਹਫ਼ਤਾ ਦੇਣ ਤੋਂ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਰਸਤਾ ਰੋਕ ਕੇ ਉਸ ’ਤੇ ਹਮਲਾ ਕਰ ਦਿੱਤਾ। ਇਸ ਸਬੰਧ ਵਿੱਚ ਡਿਵੀਜ਼ਨ ਨੰਬਰ 4 ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
Advertisement
Advertisement