ਸਰਕਾਰੀ ਸਕੂਲ ਸਕਰੌਦੀ ’ਚ ਝੱਖੜ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ
05:21 AM May 09, 2025 IST
ਪੱਤਰ ਪ੍ਰੇਰਕ
Advertisement
ਭਵਾਨੀਗੜ੍ਹ, 8 ਮਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਵਿੱਚ ਪਿਛਲੇ ਦਿਨੀਂ ਆਏ ਝੱਖੜ ਨਾਲ ਸਕੂਲ ਦੀ ਛੱਤ ’ਤੇ ਲੱਗੇ ਸੋਲਰ ਸਿਸਟਮ ਦੇ ਤਿੰਨ ਪੈਨਲ ਉੱਡ ਗਏ ਅਤੇ ਸਕੂਲ ਵਿੱਚ ਹੀ ਮੁੰਡਿਆਂ ਵਾਲੇ ਬਾਥਰੂਮ ਦੀ ਛੱਤ ਵੀ ਉਡ ਗਈ। ਸਕੂਲ ਮੁਖੀ ਦਰਸ਼ਨਾ ਕੌਰ ਨੇ ਦੱਸਿਆ ਕਿ ਇਸ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਕੂਲ ਵਿੱਚ ਹੋਏ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤਾਂ ਕਿ ਬੱਚਿਆਂ ਨੂੰ ਮੁੱਢਲੀਆਂ ਸਹੂਲਤਾਂ ਵਿੱਚ ਦਿੱਕਤ ਨਾ ਆਵੇ।
Advertisement
Advertisement