ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਸਕੂਲ ਦੀ ਦੋ ਅਧਿਆਪਕਾਵਾਂ ਮਿਹਣੋ-ਮਿਹਣੀ

03:14 AM Jun 01, 2025 IST
featuredImage featuredImage

ਨਿੱਜੀ ਪੱਤਰ ਪ੍ਰੇਰਕ

Advertisement

ਹੁਸ਼ਿਆਰਪੁਰ, 31 ਮਈ

ਪਿੰਡ ਨੁਸ਼ਹਿਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਅੱਜ ਸਵੇਰੇ ਦੋ ਅਧਿਆਪਕਾਵਾਂ ਦਰਮਿਆਨ ਝਗੜਾ ਹੋਇਆ ਜਿਸ ਦੀ ਵੀਡੀਓ ਵਾਇਰਲ ਹੋਈ ਹੈ। ਝਗੜੇ ਨੂੰ ਪੁਲੀਸ ਦੇ ਦਖਲ ਨਾਲ ਰੋਕਿਆ ਗਿਆ। ਪੁਲੀਸ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਆਖਿਆ ਹੈ, ਜਦੋਂ ਕਿ ਜਿਲ੍ਹਾ ਸਿੱਖਿਆ ਦਫ਼ਤਰ ਇਸ ਮਾਮਲੇ ਤੋਂ ਅਣਜਾਣ ਹੈ।

Advertisement

ਵੀਡੀਓ ਵਿੱਚ ਰੰਧਾਵਾ ਕਲੋਨੀ ਦੀ ਵਸਨੀਕ ਅਧਿਆਪਕਾ ਦੇ ਪਿਤਾ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਨੁਸ਼ਹਿਰਾ ਪੱਤਣ ਦੀ ਅਧਿਆਪਕਾ ਬੀਤੇ ਦਿਨ ਉਨ੍ਹਾਂ ਦੀ ਲੜਕੀ (ਜੋ ਖੁਦ ਵੀ ਅਧਿਆਪਕਾ ਹੈ) ਦੇ ਪਤੀ ਨਾਲ ਘੁੰਮਦੀ ਹੈ। ਉਸ ਨੂੰ ਵਾਰ ਵਾਰ ਸਮਝਾਉਣ ਦੇ ਬਾਵਜੂਦ ਅਧਿਆਪਕਾ ਬਾਜ਼ ਨਹੀਂ ਆ ਰਹੀ ਅਤੇ ਉਸ ਦੀ ਲੜਕੀ ਦਾ ਘਰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨੁਸ਼ਹਿਰਾ ਪੱਤਣ ਦੀ ਅਧਿਆਪਕਾ ਇੱਕ ਸਿਆਸੀ ਪਾਰਟੀ ਦੀ ਸ਼ਹਿਰੀ ਸਰਕਲ ਪ੍ਰਧਾਨ ਹੈ ਅਤੇ ਸਿਆਸੀ ਰਸੂਖ ਦੇ ਚੱਲਦਿਆਂ ਸਿੱਖਿਆ ਤੇ ਪੁਲੀਸ ਅਧਿਕਾਰੀ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ। ਦੂਜੇ ਪਾਸੇ ਸਰਕਾਰੀ ਐਲੀਮੈਂਟਰੀ ਸਕੂਲ ਨੁਸ਼ਹਿਰਾ ਦੀ ਅਧਿਆਪਕਾ ਨੇ ਦੋਸ਼ਾਂ ਨੂੰ ਨਕਾਰਿਆ। ਐਸਐਚਓ ਜੋਗਿੰਦਰ ਸਿੰਘ ਨੇ ਕਿਹਾ ਕਿ 112 ਨੰਬਰ ਤੋਂ ਝਗੜੇ ਬਾਰੇ ਪਤਾ ਲੱਗਣ ‘ਤੇ ਪੁਲੀਸ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਆਖਿਆ ਹੈ ਪਰ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ।

ਸਰਕਾਰੀ ਸਕੂਲ ਦੀਆਂ ਦੋ ਅਧਿਆਪਕਾਵਾਂ ਵਿਚਾਲੇ ਹੋਏ ਝਗੜੇ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਡਿਪਟੀ ਡੀਓ ਧੀਰਜ ਵਸ਼ਿਸ਼ਟ ਨੇ ਕਿਹਾ ਕਿ ਇਸ ਅਧਿਆਪਕਾ ਖਿਲਾਫ਼ ਸ਼ਿਕਾਇਤ ਦੀ ਜਾਂਚ ਹਾਲੇ ਚੱਲ ਰਹੀ ਹੈ ਅਤੇ ਅੱਜ ਦੀ ਵਾਇਰਲ ਵੀਡੀਓ ਉਨ੍ਹਾਂ ਕੋਲ ਹਾਲੇ ਨਹੀਂ ਪੁੱਜੀ। ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement