ਸਰਕਾਰੀ ਸਕੂਲ ’ਚ ਵਿਦਿਆਰਥੀਆਂ ਦੇ ਖੇਡ ਮੁਕਾਬਲੇ
05:09 AM Jul 03, 2025 IST
ਭੁੱਚੋ ਮੰਡੀ: ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿੱਚ ਬੱਚਿਆਂ ਨੂੰ ਗਰਮੀ ਦੀ ਛੁੱਟੀਆਂ ਤੋਂ ਬਾਅਦ ਸਕੂਲ ਵਿੱਚ ਵਾਪਸ ਲਿਆਉਣ ਲਈ ‘ਆਓ ਸਕੂਲ ਚੱਲੀਏ’ ਜਸ਼ਨ ਸਮਾਗਮ ਕਰਵਾਇਆ ਗਿਆ। ਸਕੂਲ ਪਹੁੰਚਣ ’ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਜਸ਼ਨ ਸਮਾਗਮ ਦੌਰਾਨ ਖੇਡਾਂ, ਕਹਾਣੀਆਂ, ਕਲਾਤਮਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਇੰਚਾਰਜ ਦਵਿੰਦਰ ਪਾਲ ਬਾਵਾ ਨੇ ਦੱਸਿਆ ਕਿ ਇਸ ਜਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਲਈ ਸਕੂਲ ਵਿੱਚ ਪਿਆਰ ਭਰਿਆ ਅਤੇ ਸਕਾਰਾਤਮਕ ਮਾਹੌਲ ਬਣਾ ਕੇ ਵਿਦਿਆਰਥੀਆਂ ਵਿੱਚ ਮਨੋਵਿਗਿਆਨਿਕ ਤਨਾਅ ਘਟਾਉਣਾ, ਆਪਸੀ ਤਾਲਮੇਲ ਨੂੰ ਵਧਾਉਣਾ ਅਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। -ਪੱਤਰ ਪ੍ਰੇਰਕ
Advertisement
Advertisement