ਸਰਕਾਰੀ ਸਕੂਲ ਖੰਨਾ ’ਚ ਸੈਮੀਨਾਰ
07:50 AM May 18, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਖੰਨਾ, 17 ਮਈ
ਇਥੋਂ ਦੇ ਅਮਲੋਹ ਰੋਡ ਸਥਿਤ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸਰਕਾਰੀ ਹਾਈ ਸਕੂਲ ਵਿੱਚ ਅੱਜ ਵਾਲਾਂ ਦੀ ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਨਿਊ ਈਮੇਜ਼ ਇੰਸਟੀਚਿਊਟਸ ਆਫ਼ ਬਿਊਟੀ ਦੇ ਟਰੇਨਰ ਮਨੀਸ਼ ਅਤੇ ਪ੍ਰਾਤਿਮਾ ਨੇ ਵਿਦਿਆਰਥਣਾਂ ਨੂੰ ਵਾਲਾਂ ਦੀ ਕੈਰਾਟੀਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਹਾਈਡਰਾ ਫੈਸ਼ੀਅਲ ਦੀ ਟੇ੍ਰਨਿੰਗ ਦਿੰਦਿਆਂ ਇਸ ਕੋਰਸ ਸਬੰਧੀ ਭਵਿੱਖ ਵਿਚ ਮਿਲਣ ਵਾਲੇ ਕਿੱਤੇ ਸਬੰਧੀ ਸਮਝਾਇਆ। ਉਨ੍ਹਾਂ ਵਿਦਿਆਰਥਣਾਂ ਵੱਲੋਂ ਪੁੱਛੇ ਸਵਾਲਾਂ ਦੇ ਬੜੀ ਸਰਲਤਾ ਨਾਲ ਜਵਾਬ ਦਿੱਤੇ।
Advertisement
Advertisement