ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਉੱਚਾ ਹੋਇਆ: ਚੱਢਾ
05:25 AM May 25, 2025 IST
ਨੂਰਪੁਰ ਬੇਦੀ (ਬਲਵਿੰਦਰ ਰੈਤ): ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸੂਬਾ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੀਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਂਗੜ ਵਿੱਚ ਚਾਰਦੀਵਾਰੀ ਦੇ ਨਵੀਨੀਕਰਨ ਤੇ ਹੋਰ ਵੱਖ ਵੱਖ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਉਪਰੰਤ ਸਕੂਲ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ ਤੇ ਵੱਖ-ਵੱਖ ਗਤੀਵਿਧੀਆ ਜਿਵੇਂ ਸਾਲਾਨਾ ਨਤੀਜੇ, ਸਕਿੱਟ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ ਤੇ ਸਲੋਗਨ ਲੇਖ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ’ਤੇ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪਾਖਰ ਸਿੰਘ, ਮੈੈਡਮ ਮਮਤਾ ਰਾਣੀ,ਮੈਡਮ ਸੁਮਨ ਦੇਵੀ, ਮਾਸਟਰ ਦਵਿੰਦਰ ਬਾਲੇਵਾਲ, ਨਰਿੰਦਰ ਬਸਾਲੀ, ਮੈਡਮ ਹੀਨਾ, ਬਲਵੰਤ ਸਿੰਘ ਕੈਂਪਸ ਮੈਨੇਜਰ, ਕਮਲੇਸ਼ ਰਾਣੀ, ਸਿਮਰਨ ਅਤੇ ਜੋਨੀ ਰਾਣਾ ਹਾਜ਼ਰ ਸਨ।
Advertisement
Advertisement