ਸਰਕਾਰੀ ਮਹਿਲਾ ਕਾਲਜ ’ਚ ਡਿਗਰੀ ਵੰਡ ਸਮਾਗਮ
04:32 AM May 18, 2025 IST
ਪੱਤਰ ਪ੍ਰੇਰਕ
ਨਰਾਇਣਗੜ੍ਹ, 17 ਮਈ
ਸਰਕਾਰੀ ਮਹਿਲਾ ਕਾਲਜ, ਸ਼ਾਹਜਹਾਪੁਰ ਵਿਚ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ‘ਤੇ ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ਦੀਆਂ ਕੁੱਲ 104 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਬੀ.ਕਾਮ ਵੋਕੇਸ਼ਨਲ ਦੀ ਤਨੂਜਾ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਕਲਰ ਵਜੋਂ ਚੁਣਿਆ ਗਿਆ ਅਤੇ ਉਸ ਨੂੰ ਪ੍ਰਸ਼ੰਸਾ ਪੱਤਰ ਅਤੇ 1100 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜੇ ਸੀ ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਫਰੀਦਾਬਾਦ ਦੇ ਵਾਈਸ ਚਾਂਸਲਰ, ਪ੍ਰੋ. ਐਸ.ਕੇ. ਤੋਮਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਦਿਲੀਪ ਕੁਮਾਰ, ਰਜਿਸਟਰਾਰ, ਅਮਿਟੀ ਯੂਨੀਵਰਸਿਟੀ, ਮੁਹਾਲੀ ਪੁੱਜੇ। ਮੁੱਖ ਮਹਿਮਾਨ ਪ੍ਰੋ. ਐਸ.ਕੇ. ਤੋਮਰ ਨੇ ਸ਼ੁਭਕਾਮਨਾਵਾਂ ਦਿੱਤੀਆਂ।
Advertisement
Advertisement