ਸਮੈਪੁਰ ਬਾਦਲੀ ਵਿੱਚ ਕਤਲ ਕੇਸ ’ਚ ਲੋੜੀਂਦੇ ਦੋ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਸਹਾਇਕ ਪੁਲੀਸ ਕਮਿਸ਼ਨਰ, ਐਨਆਰ-II ਨਰਿੰਦਰ ਬੈਨੀਵਾਲ ਦੀ ਨਿਗਰਾਨੀ ਹੇਠ ਇੰਸਪੈਕਟਰ ਨੀਰਜ ਸ਼ਰਮਾ ਦੀ ਅਗਵਾਈ ਹੇਠ ਐਨਆਰ-II, ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਕੀਤੇ ਗਏ ਯਤਨਾਂ ਸਦਕਾ ਮੁਲਜ਼ਮ ਪੁਰਸ਼ੋਤਮ (18) ਅਤੇ ਪ੍ਰਦੀਪ ਉਰਫ ਵਿਸ਼ਾਲ (19) ਦੇ ਅਪਰਾਧਿਕ ਮਾਮਲਿਆਂ ਦਾ ਪਤਾ ਲੱਗਿਆ ਹੈ।
ਦੋਵਾਂ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦਿੱਲੀ ਦੇ ਪੁਲੀਸ ਥਾਣਾ ਸਮੈਪੁਰ ਬਾਦਲੀ ਵਿੱਚ ਐੱਫਆਈਆਰ ਨੰਬਰ 561/25 ਅਧੀਨ 103(1)/109/3(5) ਬੀਐੱਨਐੱਸ ਅਤੇ 27 ਅਸਲਾ ਐਕਟ ਵਿੱਚ ਦਰਜ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਸਨ ਅਤੇ ਉਨ੍ਹਾਂ ਤੋਂ 2 ਜ਼ਿੰਦਾ ਕਾਰਤੂਸ ਸਣੇ ਇੱਕ ਅਰਧ ਆਟੋਮੈਟਿਕ ਪਿਸਤੌਲ ਬਰਾਮਦ ਕੀਤਾ ਗਿਆ। 12 ਮਈ ਨੂੰ ਮੈਟਰੋ ਸਟੇਸ਼ਨ ਸੈਕਟਰ 18 ਰੋਹਿਣੀ ਦਿੱਲੀ ਨੇੜੇ ਤਿੰਨ ਹਮਲਾਵਰਾਂ ਨੇ ਚੰਦਨ ਨਾਮ ਦੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਾਰੇ ਹਮਲਾਵਰ ਮੌਕੇ ਤੋਂ ਭੱਜ ਗਏ ਸਨ।
ਦਿੱਲੀ ਦੇ ਸਮੈਪੁਰ ਬਾਦਲੀ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਨੰਬਰ 561/25 ਅਧੀਨ ਧਾਰਾ 103(1)/109/3(5) ਬੀਐੱਨਐੱਸ ਅਤੇ 27 ਅਸਲਾ ਐਕਟ ਦਰਜ ਕੀਤਾ ਗਿਆ। ਮੁੱਖ ਮੁਲਜ਼ਮ ਘਟਨਾ ਵਾਲੇ ਦਿਨ ਤੋਂ ਹੀ ਫ਼ਰਾਰ ਸਨ। ਕਤਲ ਦਾ ਕਾਰਨ ਮ੍ਰਿਤਕ ਦੀ ਦੋ ਹਮਲਾਵਰਾਂ ਪੁਰਸ਼ੋਤਮ ਅਤੇ ਪ੍ਰਦੀਪ ਉਰਫ ਵਿਸ਼ਾਲ ਨਾਲ ਦੁਸ਼ਮਣੀ ਸੀ। ਸਵੇਰੇ ਲਗਪਗ 10.15 ਵਜੇ ਜਦੋਂ ਟੀਮ ਸੈਕਟਰ-24, ਰੋਹਿਣੀ ਦੇ ਨੇੜੇ ਪਹੁੰਚੀ ਤਾਂ ਇੱਕ ਮੁਖ਼ਬਰ ਏਐੱਸਆਈ ਸ਼ਿਵ ਕੁਮਾਰ ਅਤੇ ਹਵਾਲਦਾਰ ਅਮਿਤ ਨੂੰ ਮਿਲਿਆ ਅਤੇ ਦੱਸਿਆ ਕਿ ਥਾਣਾ ਸਮੈਪੁਰ ਬਾਦਲੀ ਵਿੱਚ ਦਰਜ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਦੋ ਵਿਅਕਤੀ ਆਪਣੇ ਦੋਸਤ ਨੂੰ ਮਿਲਣ ਲਈ ਗੰਦਾ ਨਾਲਾ ਸੈਕਟਰ 24 ਰੋਹਿਣੀ ਰਾਹੀਂ ਸ਼ਾਹਬਾਦ ਡੇਅਰੀ ਆ ਰਹੇ ਹਨ।