ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਾਣਾ ਵਿੱਚ ਰਿਕਾਰਡ ਮੀਂਹ ਪਿਆ

04:28 AM Dec 28, 2024 IST

ਮਾਨਵਜੋਤ ਭਿੰਡਰ
ਡਕਾਲਾ, 27 ਦਸੰਬਰ
ਇਲਾਕੇ ਵਿੱਚ ਅੱਜ ਦਿਨ ਭਰ ਪਏ ਮੀਂਹ ਤੋਂ ਨੀਵੇਂ ਖੇਤਾਂ ਵਾਲੇ ਕਿਸਾਨਾਂ ’ਚ ਚਿੰਤਾ ਫੈਲਣ ਲੱਗੀ ਹੈ| ਭਾਵੇਂ ਸਿਆਲ ਦੀ ਇਸ ਪਹਿਲੀ ਬਰਸਾਤ ਨੂੰ ਕਣਕ ਦੀ ਫ਼ਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ, ਪਰ ਨੀਵੇਂ ਖੇਤਾਂ ਵਾਲੇ ਕਿਸਾਨਾਂ ਨੂੰ ਪਾਣੀ ਖੜ੍ਹਨ ਦੀ ਚਿੰਤਾ ਵੀ ਸਤਾਉਣ ਲੱਗ ਪੈਂਦੀ ਹੈ| ਸਥਾਨਕ ਖੇਤਰ ਦਾ ਬਹੁਤ ਸਾਰੇ ਪਿੰਡਾਂ ਦਾ ਰਕਬਾ ਨਦੀਆਂ ਨਾਲਿਆਂ ਦੇ ਇਰਦ ਗਿਰਣ ਹੋਣ ਕਾਰਨ ਕਈ ਖੇਤ ਕਾਫ਼ੀ ਨਿਵਾਣ ਤੇ ਨਿਵਾਈਂ ਵੱਲ ਹਨ| ਅਜਿਹੇ ਖੇਤਾਂ ਵਿੱਚ ਜਦੋਂ ਵੀ ਵਧੇਰੇ ਮੀਂਹ ਪੈਂਦਾ ਹੈ ਤਾਂ ਪਾਣੀ ਖੜ੍ਹਨ ਦਾ ਖਦਸ਼ਾ ਹੁੰਦਾ ਹੈ| ਕਿਸਾਨਾਂ ਦੱਸਿਆ ਕਿ ਇਨੀਂ ਦਿਨੀਂ ਭਾਵੇਂ ਕਣਕ ਦੀ ਫਸਲ ਨੂੰ ਦੂਜੇ ਪਾਣੀ ਦੀ ਵੱਡੀ ਜ਼ਰੂਰਤ ਸੀ ਤੇ ਮੀਂਹ ਪੈਣ ਨਾਲ ਦੂਜਾ ਪਾਣੀ ਕਿਸਾਨਾਂ ਨੂੰ ਹੁਣ ਨਹੀਂ ਲਾਉਣਾ ਪਵੇਗਾ, ਪਰ ਨੀਵੇਂ ਖੇਤਾਂ ਵਾਲੇ ਕਿਸਾਨਾਂ ਨੇ ਇਸ ਗੱਲੋਂ ਚਿੰਤਾ ਵੀ ਪ੍ਰਗਟਾਈ ਕਿ ਜੇਕਰ ਮੀਂਹ ਵੱਧ ਪੈਂਦਾ ਹੈ ਤਾਂ ਕਣਕ ਦੇ ਖੇਤਾਂ ’ਚ ਪਾਣੀ ਖੜ੍ਹਨ ਨਾਲ ਨੁਕਸਾਨ ਵੀ ਹੋਣ ਦਾ ਖਦਸ਼ਾ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਮੁਤਾਬਕ ਫਿਲਹਾਲ ਪਏ ਮੀਂਹ ਕਣਕ ਸਮੇਤ ਹੋਰ ਫ਼ਸਲਾਂ ਲਈ ਲਾਹੇਵੰਦ ਰਹੇਗਾ, ਠੰਢਾ ਮੌਸਮ ਕਣਕ ਲਈ ਸਾਰਥਕ ਹੈ। ਵੇਰਵਿਆਂ ਮੁਤਾਬਕ ਪਟਿਆਲਾ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਮੀਂਹ ਸਮਾਣਾ ਖੇਤਰ ’ਚ 3 ਐੱਮਐੱਮ ਪਈ ਹੈ ਜਦੋਂਕਿ ਰਾਜਪੁਰਾ ਤੇ ਨਾਭਾ ਖੇਤਰ ’ਚ ਪੁਆਇੰਟ 8 ਤੇ ਪਟਿਆਲਾ ਖੇਤਰ ’ਚ ਇਹ 1 ਐੱਮ.ਐੱਮ.ਰਿਹਾ ਹੈ।

Advertisement

ਧੂਰੀ ’ਚ ਕਿਸਾਨਾਂ ਦੇ ਚਿਹਰੇ ਖਿੜ੍ਹੇ
ਧੂਰੀ (ਪਵਨ ਕੁਮਾਰ ਵਰਮਾ): ਅੱਜ ਇਲਾਕੇ ਵਿੱਚ ਹਲਕਾ ਮੀਂਹ ਪਿਆ ਜਿਸ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ, ਉੱਥੇ ਇਹ ਮੀਂਹ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਬੀਤੇ ਕਰੀਬ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਹਲਕੇ ਮੀਂਹ ਨੇ ਮੌਸਮ ਨੂੰ ਖ਼ੁਸ਼ਗਵਾਰ ਬਣਾਇਆ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਦੀ ਕਿਣ-ਮਿਣ ਕਣਕ, ਗੰਨੇ, ਹਰੇ ਚਾਰੇ ਅਤੇ ਸਰ੍ਹੋਂ ਸਮੇਤ ਸਬਜ਼ੀਆਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਵੇਗੀ। ਬੀਤੇ ਸਮੇਂ ਵਿੱਚ ਫ਼ਸਲਾਂ ਉੱਤੇ ਰਸਾਇਣਕ ਖਾਦਾਂ ਅਤੇ ਦਵਾਈਆਂ ਦੇ ਕੀਤੇ ਛਿੜਕਾਅ ਹੁਣ ਧੋਤੇ ਜਾਣਗੇ ਜਿਸ ਕਾਰਨ ਫ਼ਸਲ ਅਤੇ ਮਨੁੱਖੀ ਵਾਤਾਵਰਨ ਨੂੰ ਇਸ ਦਾ ਫ਼ਾਇਦਾ ਹੋਵੇਗਾ। ਇਸ ਮੀਂਹ ਕਾਰਨ ਰਸਾਇਣਕ ਅਤੇ ਕੁਦਰਤੀ ਖੇਤੀ ਅਧੀਨ ਕਾਸ਼ਤ ਕੀਤੀਆਂ ਜਾ ਰਹੀਆਂ ਸਾਰੀਆਂ ਫ਼ਸਲਾਂ ਨੂੰ ਫ਼ਾਇਦਾ ਪਹੁੰਚੇਗਾ। ਠੰਢੇ ਮੌਸਮ ਕਾਰਨ ਕਣਕ ਦੀ ਫ਼ਸਲ ਦਾ ਭਰਪੂਰ ਉਤਪਾਦਨ ਵਧੇਗਾ।

Advertisement
Advertisement