ਸਮਾਣਾ ਪੁਲੀਸ ਵੱਲੋਂ ਮੁਰਾਦਪੁਰਾ ’ਚ ਛਾਪੇ
05:56 AM May 27, 2025 IST
ਸਮਾਣਾ: ਪੰਜਾਬ ਪੁਲੀਸ ਵੱਲੋਂ ਨਸ਼ਿਆ ਵਿਰੁੱਧ ਚਲਾਏ ਜਾ ਰਹੇ ‘ਯੁੱਧ ਨਸ਼ਿਆ ਵਿਰੁੱਧ’ ਅਭਿਆਨ ਤਹਿਤ ਸਮਾਣਾ ਪੁਲੀਸ ਨੇ ਸ਼ਹਿਰ ਦੇ ਨਾਲ ਲਗਦੇ ਪਿੰਡ ਮੁਰਾਦਪੁਰਾ ਵਿੱਚ ਸੈਂਕੜੇ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਘਰ-ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਜ਼ਿਆਦਾਤਰ ਪਰਿਵਾਰਾਂ ਦੇ ਮੈਂਬਰ ਘਰਾਂ ਤੋਂ ਗਾਇਬ ਮਿਲੇ। ਰੇਡ ਦੌਰਾਨ ਸਿਟੀ ਪੁਲੀਸ ਮੁਖੀ ਗੁਰਵੀਰ ਸਿੰਘ ਦੀ ਅਗਵਾਈ ’ਚ ਕਈ ਸਬ-ਇੰਸਪੈਕਟਰ, ਮਹਿਲਾ ਪੁਲੀਸ ਅਧਿਕਾਰੀ, ਏਐੱਸਆਈ ਸਣੇ ਦਰਜਨਾਂ ਪੁਲੀਸ ਕਰਮਚਾਰੀ ਸ਼ਾਮਲ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਦੇ ਹਾਟਸਪਾਟ ਬਣੇ ਇਸ ਪਿੰਡ ਅਤੇ ਇਲਾਕੇ ਦੀ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ। ਅੱਜ ਵੀ ਇਸ ਰੇਡ ਦੌਰਾਨ ਇਕ ਔਰਤ ਸਣੇ ਦੋ ਲੋਕਾਂ ਨੂੰ ਪੁਛ-ਪੜਤਾਲ ਲਈ ਰਾਉਂਡਅੱਪ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement