ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਾਣਾ: ਟਾਵਰ ਮੋਰਚੇ ਦਾ ਨਾਂ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਰੱਖਿਆ

06:15 AM Jun 12, 2025 IST
featuredImage featuredImage
ਸਮਾਣਾ ਵਿੱਚ ਪਟਿਆਲਾ-ਪਾਤੜਾਂ ਸੜਕ ’ਤੇ ਧਰਨਾ ਦਿੰਦੀ ਹੋਈ ਸੰਗਤ।

ਸੁਭਾਸ਼ ਚੰਦਰ
ਸਮਾਣਾ, 11 ਜੂਨ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਇੱਥੇ ਲੱਗੇ ਟਾਵਰ ਮੋਰਚੇ ਦਾ ਨਾਂ ਅੱਜ 241ਵੇਂ ਦਿਨ ਬਦਲ ਕੇ ‘ਸਰਬ ਧਰਮ ਬੇਅਦਬੀ ਰੋਕੂ ਮੋਰਚਾ’ ਰੱਖ ਦਿੱਤਾ ਹੈ। ਅੱਜ ਮੋਰਚੇ ਵਿੱਚ ਪਹਿਲੀ ਵਾਰ ਰਵਾਇਤੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸ਼ਿਵ ਸੈਨਾ ਦੇ ਆਗੂ ਵੀ ਸ਼ਾਮਲ ਹੋਏ। ਇੱਕਠ ’ਚ ਵਿਚਾਰ ਕਰਨ ਤੋਂ ਬਾਅਦ ਸੰਗਤ ਨੇ ਪਟਿਆਲਾ-ਪਾਤੜਾਂ ਸੜਕ ’ਤੇ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ। ਇਸ ਦੌਰਾਨ ਲਗਪਗ ਸਾਰੇ ਬੁਲਾਰਿਆਂ ਨੇ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਖੇੜੀ ਨਗਾਈਆਂ ਨੂੰ ਟਾਵਰ ਤੋਂ ਹੇਠਾਂ ਆ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਮੋਰਚੇ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਆਗੂ ਪਰਵੀਨ ਸ਼ਰਮਾ ਨੇ ਆਖਿਆ ਕਿ ਮੋਰਚਾ ਪਾਰਕ ਵਿਚ ਬੈਠ ਕੇ ਫ਼ਤਹਿ ਨਹੀਂ ਹੋਵੇਗਾ, ਸੜਕਾਂ ’ਤੇ ਆਉਣਾ ਪਵੇਗਾ। ਬਲਾਕ ਕਾਂਗਰਸ ਸਮਾਣਾ ਦੇ ਪ੍ਰਧਾਨ ਮੰਗਤ ਮਵੀ ਨੇ ਸੜਕਾਂ ’ਤੇ ਆ ਕੇ ਸੰਘਰਸ਼ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਇਸ ਵਿਚ ਸਾਰੇ ਲੋਕਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਭਾਈ ਗੁਰਜੀਤ ਸਿੰਘ ਦੀ ਵੱਡੀ ਕੁਰਬਾਨੀ ਹੈ। ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਹਨ ਪਰ ਮੁੱਕਰ ਜਾਂਦੀਆਂ ਹਨ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮੰਗ ਕੀਤੀ ਕਿ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਗਵੰਤ ਸਿੰਘ ਸ਼ੁਤਰਾਣਾ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਮੌਜੂਦਾ ਸਰਕਾਰ ਗੰਭੀਰ ਨਹੀਂ ਹੈ। ਅਮਿਤੋਜ ਮਾਨ ਨੇ ਆਖਿਆ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਇਸ ਮੌਕੇ ਮੋਰਚੇ ਦੇ ਪ੍ਰਬੰਧਕ ਭਾਈ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਗੁਰਾਇਆ, ਬੇਅੰਤ ਸਿੰਘ ਚੀਮਾ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੁਖੀ ਜਸਵਿੰਦਰ ਸਿੰਘ ਡਰੌਲੀ, ਬੀਬੀ ਸਤਨਾਮ ਕੌਰ, ਭਾਈ ਤਲਵਿੰਦਰ ਸਿੰਘ ਔਲਖ, ਮਨਜਿੰਦਰ ਸਿੰਘ ਰਾਣਾ, ਬਾਬਾ ਬੂਟਾ ਸਿੰਘ ਤੇ ਕਾਂਗਰਸ ਆਗੂ ਰਛਪਾਲ ਸਿੰਘ ਜੌੜਾਮਾਜਰਾ ਸਮੇਤ ਕਿਸਾਨ ਯੂਨੀਅਨ ਦੇ ਆਗੂਆਂ ਨੇ ਸ਼ਿਰਕਤ ਕੀਤੀ। ਨਿਰਵੈਰ ਖ਼ਾਲਸਾ ਦਲ ਦੀਆਂ ਬੀਬੀਆਂ ਨੇ ਕਵੀਸ਼ਰੀਆਂ ਨਾਲ ਸੰਗਤ ਨੂੰ ਨਿਹਾਲ ਕੀਤਾ।

Advertisement

Advertisement