ਸਮਰ ਕੈਂਪ ਅੱਜ ਤੋਂ
04:29 AM Jun 16, 2025 IST
ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜੂਨ
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਲੁਧਿਆਣਾ ਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸੁੰਦਰ ਲਿਖਾਈ, ਟੀਐਲਐਮ ਬਣਾਉਣ ਅਤੇ ਪੇਂਟਿੰਗ ਕਰਨਾ ਸਿੱਖਣ ਲਈ ਤਿੰਨ ਰੋਜ਼ਾ ਸਮਰ ਕੈਂਪ ਦੇ ਪਹਿਲੇ ਬੈਚ ਦਾ ਆਗਾਜ਼ 16 ਜੂਨ ਤੋਂ ਕੀਤਾ ਜਾ ਰਿਹਾ ਹੈ। ਡੀਈਓ ਰਵਿੰਦਰ ਕੌਰ ਨੇ ਦੱਸਿਆ ਕਿ ਅਧਿਆਪਕ ਜਿਨਾਂ ਜਿਆਦਾ ਨਿਪੁੰਨ ਹੋਣਗੇ, ਉਨ੍ਹਾਂ ਹੀ ਸਾਡੇ ਸਕੂਲਾਂ ਦੇ ਵਿਦਿਆਰਥੀ ਕੁਸ਼ਲ ਹੋ ਸਕਣਗੇ। ਇਸੇ ਲਈ ਉਨ੍ਹਾਂ ਵੱਲੋਂ ਅਧਿਆਪਕਾਂ ਨੂੰ ਆਪਣੀ ਕਪੈਸਟੀ ਬਿਲਡਿੰਗ ਦਾ ਮੌਕਾ ਦਿੰਦੇ ਹੋਏ ਉਨ੍ਹਾਂ ਲਈ ਜ਼ਿਲ੍ਹਾ ਪੱਧਰ ’ਤੇ ਸਮਰ ਕੈਂਪ ਲਾਇਆ ਜਾ ਰਿਹਾ ਹੈ।
Advertisement
Advertisement