ਸਮਰਹਿੱਲ ਪਬਲਿਕ ਸਕੂਲ ਦੇ ਬੱਚਿਆਂ ਦਾ ਸਨਮਾਨ
05:03 AM May 21, 2025 IST
ਭਾਈ ਰੂਪਾ: ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਵਿੱਚ ਦਸਵੀਂ ਤੇ ਬਾਰ੍ਹਵੀਂ ਜਮਾਤ ਵਿਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਨੇ ਸ਼ਾਨਦਾਰ ਨਤੀਜੇ ਲਈ ਸਕੂਲ ਸਟਾਫ, ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਦਸਵੀਂ ਜਮਾਤ 'ਚੋਂ ਸ਼ਗਨਦੀਪ ਸਿੰਘ ਨੇ 86.15 ਫੀਸਦ, ਦਿਨੇਸ਼ ਸ਼ਰਮਾ ਤੇ ਮਨਪ੍ਰੀਤ ਸਿੰਘ ਨੇ 83.8 ਫ਼ੀਸਦ, ਨਵਦੀਪ ਸਿੰਘ ਨੇ 81.07 ਫ਼ੀਸਦ, ਬਾਰ੍ਹਵੀਂ 'ਚੋਂ ਇੰਦਰਜੀਤ ਸਿੰਘ ਤੇ ਵੀਰਜੋਤ ਸ਼ਰਮਾ ਨੇ 81.4 ਫ਼ੀਸਦ, ਲਵਪ੍ਰੀਤ ਸਿੰਘ ਨੇ 81 ਫੀਸਦੀ ਤੇ ਸੰਦੀਪ ਕੌਰ ਨੇ 74.8 ਫ਼ੀਸਦ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉੱਪ ਪ੍ਰਿੰਸੀਪਲ ਜਸਵੀਰ ਭਾਈ ਰੂਪਾ, ਕੁਲਵੰਤ ਸਿੱਧੂ, ਗੁਰਪ੍ਰੀਤ ਚੋਪੜਾ, ਜਸਪ੍ਰੀਤ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਅਮਰਜੀਤ ਕੌਰ, ਵਿੰਦਰਪਾਲ ਕੌਰ, ਚਿੰਤਪਾਲ ਕੌਰ, ਅਮਨਦੀਪ ਕੌਰ, ਜਸਪ੍ਰੀਤ ਸੈਣੀ ਤੇ ਹਰਜਿੰਦਰ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement