ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਬ-ਤਹਿਸੀਲ ਕੰਪਲੈਕਸ ਚੀਮਾ ਵਿੱਚ ਪ੍ਰਬੰਧਾਂ ਦੀ ਘਾਟ

05:57 AM Jun 01, 2025 IST
featuredImage featuredImage
ਸਬ-ਤਹਿਸੀਲ ਕੰਪਲੈਕਸ ਚੀਮਾ ਦੀ ਇਮਾਰਤ।
ਹਰਚੰਦ ਸਿੰਘ ਭੁੱਲਰ
Advertisement

ਚੀਮਾ ਮੰਡੀ, 31 ਮਈ

ਇੱਥੋਂ ਦੇ ਸਬ-ਤਹਿਸੀਲ ਕੰਪਲੈਕਸ ਵਿੱਚ ਵਸੀਕਾ ਨਵੀਸਾਂ, ਨਕਸ਼ਾ ਨਵੀਸਾਂ ਤੇ ਅਰਜ਼ੀ ਨਵੀਸਾਂ ਲਈ ਬੈਠਣ ਲਈ ਜਗ੍ਹਾ ਦਾ ਪ੍ਰਬੰਧ ਨਾ ਹੋਣ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਕਚਿਹਰੀ ਵਿਚ ਵਸੀਕਾ ਨਵੀਸਾਂ, ਨਕਸ਼ਾ ਨਵੀਸਾਂ, ਅਰਜ਼ੀ ਨਵੀਸਾਂ ਅਤੇ ਫੋਟੋ ਸਟੇਟ ਵਾਲਿਆਂ ਲਈ ਯੋਗ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਕਾਂਗਰਸ ਕਿਸਾਨ ਸੈੱਲ ਦੇ ਵਾਈਸ ਚੇਅਰਮੈਨ ਮਲਕੀਤ ਸਿੰਘ ਗੁਰਾਇਆ ਅਤੇ ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਵਿਰਕ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸਾਰੇ ਸਰਕਾਰੀ ਦਫਤਰਾਂ ਨੂੰ ਇਕ ਛੱਤ ਹੇਠ ਸਥਾਪਿਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਥਾਨਕ ਸਬ-ਤਹਿਸੀਲ ਵਿਚ ਇਹ ਜ਼ਰੂਰੀ ਸੇਵਾਵਾਂ ਦੇਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਮਕਾਨ, ਜਾਇਦਾਦ ਆਦਿ ਦੇ ਵਸੀਕੇ ਦਰਜ ਕਰਵਾਉਣ, ਆਮਦਨ , ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ, ਪੇਂਡੂ ਅਤੇ ਪੰਜਾਬ ਵਾਸੀ ਹੋਣ ਦੇ ਸਰਟੀਫਿਕੇਟ ਬਣਵਾਉਣ ਦੇ ਦਸਤਾਵੇਜ਼ ਤਿਆਰ ਕਰਵਾਉਣ ਲਈ ਸੜਕ ਪਾਰ ਕਰਕੇ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਦੇ ਦਫ਼ਤਰ ਨੇੜੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਸਬ-ਰਜਿਸਟਰਾਰ ਚੀਮਾ ਦੀ ਅਦਾਲਤ ’ਚ ਇੰਤਕਾਲ, ਤਕਸੀਮ ਆਦਿ ਦੇ ਕੇਸਾਂ ’ਚ ਪੇਸ਼ ਹੋਣ ਵਾਲੇ ਵਕੀਲਾਂ ਦੇ ਬੈਠਣ ਲਈ ਵੀ ਜਗ੍ਹਾ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਐੱਸਡੀਐੱਮ ਸੁਨਾਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਇਹ ਮਸਲਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੇ ਧਿਆਨ ਵਿਚ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਹੀ ਸਬੰਧਤ ਵਿਅਕਤੀਆਂ ਨੂੰ ਸਬ-ਤਹਿਸੀਲ ਕੰਪਲੈਕਸ ਚੀਮਾ ’ਚ ਬੈਠਣ ਲਈ ਜਗ੍ਹਾ ਮੁਹੱਈਆ ਕਰਵਾ ਦਿੱਤੀ ਜਾਵੇਗੀ।

Advertisement

Advertisement