ਸਬਜ਼ੀ ਮੰਡੀ ਵਿੱਚ ਕੱਪੜੇ ਦੇ ਥੈਲੇ ਵੰਡੇ
04:51 AM Jun 05, 2025 IST
ਪੱਤਰ ਪ੍ਰੇਰਕ
ਯਮੁਨਾਨਗਰ, 4 ਜੂਨ
ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸਵੱਛਤਾ ਪਖਵਾੜਾ ਤਹਿਤ ਸਬਜ਼ੀ ਮੰਡੀ ਅਤੇ ਟ੍ਰਿਪਲ ਆਰ ਸੈਂਟਰਾਂ ਵਿੱਚ ਕੱਪੜੇ ਦੇ ਥੈਲੇ ਵੰਡੇ ਗਏ। ਨਗਰ ਨਿਗਮ ਕਮਿਸ਼ਨਰ ਅਖਿਲ ਪਿਲਾਨੀ ਦੇ ਨਿਰਦੇਸ਼ਾਂ ’ਤੇ ਸਵੱਛਤਾ ਪਖਵਾੜਾ ਤਹਿਤ ਨਹਿਰੂ ਪਾਰਕ ਵਿੱਚ ਸਥਿਤ ਟ੍ਰਿਪਲ ਆਰ ਸੈਂਟਰ ਵਿੱਚ ਪਲਾਸਟਿਕ ਬਾਹਰ ਕੱਪੜਾ ਅੰਦਰ ਨਾਮਕ ਇੱਕ ਸਮਾਗਮ ਕਰਵਾਇਆ ਗਿਆ ਅਤੇ ਨਹਿਰੂ ਪਾਰਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਗਰ ਨਿਗਮ ਨੇ ਆਮ ਲੋਕਾਂ ਨੂੰ ਕੱਪੜੇ ਦੇ ਥੈਲੇ ਵੰਡੇ ਅਤੇ ਉਨ੍ਹਾਂ ਨੂੰ ਸਾਮਾਨ ਖਰੀਦਣ ਲਈ ਬਾਜ਼ਾਰ ਜਾਂਦੇ ਸਮੇਂ ਆਪਣੇ ਨਾਲ ਬੈਗ ਲੈ ਕੇ ਜਾਣ। ਇਸੇ ਤਰ੍ਹਾਂ ਸਵਰਨ ਜਯੰਤੀ ਪਾਰਕ ਵਿੱਚ ਸਥਿਤ ਟ੍ਰਿਪਲ ਆਰ ਸੈਂਟਰ ਵਿੱਚ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਨ ਅਤੇ ਕੱਪੜੇ ਦੇ ਥੈਲਿਆਂ ਦੀ ਵੰਡ ਲਈ ਵੀ ਸਮਾਗਮ ਕੀਤਾ ਗਿਆ। ਇੱਥੇ ਮੁੱਖ ਸੈਨੀਟੇਸ਼ਨ ਇੰਸਪੈਕਟਰ ਅਨਿਲ ਨੈਨ ਨੇ ਸਥਾਨਕ ਮਹਿਲਾ ਸਵੈ-ਸਹਾਇਤਾ ਸਮੂਹ ਦੁਆਰਾ ਬਣਾਏ ਗਏ ਕੱਪੜੇ ਦੇ ਥੈਲੇ ਵੰਡੇ।
Advertisement
Advertisement