ਸਪੈਸ਼ਲ ਓਲੰਪਿਕ ’ਚ ਤਗ਼ਮੇ ਜਿੱਤਣ ਵਾਲਿਆਂ ਦਾ ਸਨਮਾਨ
05:08 AM Mar 18, 2025 IST
ਸਪੈਸ਼ਲ ਓਲੰਪਿਕ ਸਰਦ ਰੁੱਤ ਦੀਆਂ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲੇ ਅਥਲੀਟਾਂ ਦਾ ਸਨਮਾਨ ਕਰਦੇ ਹੋਏ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਅਤੇ ਹੋਰ।
ਨਵੀਂ ਦਿੱਲੀ, 17 ਮਾਰਚਖੇਡ ਮੰਤਰਾਲੇ ਨੇ ਇਟਲੀ ਵਿੱਚ ਹਾਲ ਹੀ ’ਚ ਹੋਈਆਂ ਸਪੈਸ਼ਲ ਓਲੰਪਿਕ ਵਿਸ਼ਵ ਸਰਦ ਰੁੱਤ ਦੀਆਂ ਖੇਡਾਂ ਵਿੱਚ 33 ਤਗਮੇ ਜਿੱਤਣ ਵਾਲੇ ਭਾਰਤੀ ਅਥਲੀਟਾਂ ਨੂੰ ਅੱਜ ਸਨਮਾਨਿਤ ਕੀਤਾ। 8 ਤੋਂ 15 ਮਾਰਚ ਤੱਕ ਹੋਈਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਅੱਠ ਸੋਨੇ, 18 ਚਾਂਦੀ ਅਤੇ ਸੱਤ ਕਾਂਸੇ ਦੇ ਤਗ਼ਮੇ ਜਿੱਤੇ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਕਿਹਾ ਕਿ ਸਪੈਸ਼ਲ ਓਲੰਪਿਕ ਸਿਰਫ਼ ਇੱਕ ਖੇਡ ਸਮਾਗਮ ਨਹੀਂ, ਸਗੋਂ ਸ਼ਕਤੀਕਰਨ ਵੱਲ ਲਹਿਰ ਵੀ ਹੈ। ਮੰਤਰਾਲੇ ਵੱਲੋਂ ਜਾਰੀ ਰਿਲੀਜ਼ ਵਿੱਚ ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਬੇਮਿਸਾਲ ਸਫਲਤਾ ਦਰਸਾਉਂਦੀ ਹੈ ਕਿ ਸਹੀ ਮੌਕਿਆਂ ਅਤੇ ਸਹਾਇਤਾ ਨਾਲ ਬੌਧਿਕ ਅਪੰਗਤਾ ਵਾਲੇ ਵਿਅਕਤੀ ਵੀ ਸਵੈ-ਨਿਰਭਰਤਾ ਅਤੇ ਉੱਤਮਤਾ ਪ੍ਰਾਪਤ ਕਰ ਸਕਦੇ ਹਨ।
Advertisement
ਇਸ ਦੌਰਾਨ ਸਪੈਸ਼ਲ ਓਲੰਪਿਕ ਭਾਰਤ ਦੀ ਪ੍ਰਧਾਨ ਮਲਿਕਾ ਨੱਢਾ ਨੇ ਅਥਲੀਟਾਂ ਲਈ ਨਕਦ ਇਨਾਮ ਵਧਾਉਣ ਦੀਆਂ ਕੋਸ਼ਿਸ਼ਾਂ ਲਈ ਖੜਸੇ ਦਾ ਧੰਨਵਾਦ ਕੀਤਾ। ਨਵੀਂ ਨੀਤੀ ਤਹਿਤ ਸੋਨ ਤਗ਼ਮਾ ਜੇਤੂਆਂ ਨੂੰ 20 ਲੱਖ ਰੁਪਏ, ਚਾਂਦੀ ਦੇ ਤਗ਼ਮੇ ਜਿੱਤਣ ਵਾਲਿਆਂ ਨੂੰ 14 ਲੱਖ ਰੁਪਏ ਅਤੇ ਕਾਂਸੇ ਦੇ ਤਗ਼ਮੇ ਜਿੱਤਣ ਵਾਲਿਆਂ ਨੂੰ 8 ਲੱਖ ਰੁਪਏ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਓਲੰਪਿਕ ਅਥਲੀਟਾਂ ਦੀ ਸਹਾਇਤਾ ਲਈ ਖੇਡ ਮੰਤਰਾਲੇ ਨੇ ਭਾਰਤੀ ਖੇਡ ਅਥਾਰਟੀ ਰਾਹੀਂ 11 ਕੌਮੀ ਕੋਚਿੰਗ ਕੈਂਪਾਂ ਦੇ ਨਾਲ-ਨਾਲ ਆਉਣ-ਜਾਣ, ਰਿਹਾਇਸ਼ ਅਤੇ ਖਾਣੇ ਦੀਆਂ ਸਹੂਲਤਾਂ ਦਿੱਤੀਆਂ ਹਨ। ਵਧਾਏ ਗਏ ਨਕਦ ਇਨਾਮ ਅਥਲੀਟਾਂ ਨੂੰ ਉਤਸ਼ਾਹਿਤ ਕਰਦੇ ਹਨ। -ਪੀਟੀਆਈ
Advertisement
Advertisement