ਸਪਰਿੰਗ ਡੇਲ ਸਕੂਲ ਦੇ ਕਰਾਟੇ ਖਿਡਾਰੀਆਂ ਨੂੰ ਸੋਨ ਤਗ਼ਮੇ
06:05 AM May 21, 2025 IST
ਲੁਧਿਆਣਾ: ਸਪਰਿੰਗ ਡੇਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ‘16ਵੀਂ ਆਲ ਇੰਡੀਆ ਵੀਰ-ਕਵੋਨ-ਡੋ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤ ਕੇ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਉੱਚਾ ਕੀਤਾ ਹੈ। ਇਹ ਚੈਂਪੀਅਨਸ਼ਿਪ ਰੋਟਰੀ ਕਲੱਬ ਸਰਾਭਾ ਨਗਰ ਵੱਲੋਂ ਕਰਵਾਈ ਗਈ ਸੀ। ਸਕੂਲ ਦੇ ਕਰਾਟਾ ਖਿਡਾਰੀਆਂ ਅਨਮੋਲ ਕੁਮਾਰ, ਤਨਿਸ਼ ਸੈਣੀ, ਮਯੰਕ ਸਿੰਘ ਅਤੇ ਕੇਸਰ ਸਿੰਘ ਨੇ ਵੱਖ ਵੱਖ ਵਰਗਾਂ ’ਚ ਸੋਨੇ ਦੇ ਤਗਮੇ ਜਦਕਿ ਆਰੀਅਨ ਸ਼ਰਮਾ ਅਤੇ ਭਵਦੀਪ ਸਿੰਘ ਨੇ ਚਾਂਦੀ ਦੇ ਤਗਮੇ ਜਿੱਤੇ। ਸਕੂਲ ਦੀ ਚੇਅਰਪਰਸਨ ਅਵੀਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ
Advertisement
Advertisement