ਸਪਰਿੰਗ ਡੇਲ ਸਕੂਲ ’ਚ ਕ੍ਰਿਸਮਸ ਮਨਾਈ
07:20 AM Dec 23, 2024 IST
ਖੇਤਰੀ ਪ੍ਰਤੀਨਿਧ
Advertisement
ਲੁਧਿਆਣਾ, 22 ਦਸੰਬਰ
ਸਥਾਨਕ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਕ੍ਰਿਸਮਤ ਦੇ ਤਿਓਹਾਰ ਸਬੰਧੀ ਕ੍ਰਿਸਮਸ ਕਾਰਨੀਵਲ ਕਰਵਾਇਆ ਗਿਆ। ਇਸ ਮੌਕੇ ਕਿੰਡਰਗਾਰਟਨ ਦੇ ਬੱਚੇ ਸੈਂਟਾ ਕਲੌਜ਼, ਪਰੀਆਂ ਆਦਿ ਦੇ ਪਹਿਰਾਵੇ ਪਾ ਕੇ ਸੋਹਣੇ ਲੱਗ ਰਹੇ ਸਨ। ਬੱਚਿਆਂ ਨੇ ਰੌਮਾਂਚਕ ਖੇਡਾਂ ਦੇ ਨਾਲ ਨਾਲ ਜ਼ਿੰਗਲ ਬਲਜ਼ ਡਾਂਸ ਅਤੇ ਡਾਂਸ ਪਾਰਟੀ ਰਾਹੀਂ ਸਾਰਿਆਂ ਦਾ ਚੰਗਾ ਮਨੋਰੰਜਨ ਕੀਤਾ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਕ੍ਰਿਸਮਸ ਦੀ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ’ਤੇ ਵਧਾਈ ਦਿੱਤੀ।
Advertisement
Advertisement