ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪਰਿੰਗ ਡੇਲ ਪਲੇਅ ਸਕੂਲ ’ਚ ਮਾਂ ਦਿਵਸ ਮਨਾਇਆ

05:05 AM May 09, 2025 IST
featuredImage featuredImage
ਸਮਾਗਮ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਬੱਚੇ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਇਥੋਂ ਦੇ ਜੀਕੇ ਅਸਟੇਟ ਵਿੱਚ ਪੈਂਦੇ ਸਪਰਿੰਗ ਡੇਲ ਪਲੇਅ ਸਕੂਲ ਵੱਲੋਂ ਮਾਂ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੂੰ ‘ਵਰਲਡਜ਼ ਬੈਸਟ ਮੌਮ’ ਅਤੇ ਡਾਇਰੈਕਟਰ ਕਮਲਪ੍ਰੀਤ ਕੌਰ ਨੂੰ ‘ਸੁਪਰ ਮੌਮ’ ਦੇ ਤਾਜ ਪਹਿਨਾ ਕੇ ਸਵਾਗਤ ਕੀਤਾ ਗਿਆ। ਡਿਪਟੀ ਡਾਇਰੈਕਟਰ ਸੋਨੀਆ ਵਰਮਾ ਨੇ ਸਮਾਗਮ ਵਿੱਚ ਪਹੁੰਚੀਆਂ ਬੱਚਿਆਂ ਦੀਆਂ ਮਾਵਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਬੱਚਿਆਂ ਨੇ ਵੱਖ ਵੱਖ ਸੰਗੀਤਕ ਧੁੰਨਾਂ ’ਤੇ ਨਾਚ ਪੇਸ਼ ਕੀਤਾ।

Advertisement

ਇਸ ਦੌਰਾਨ ਕਾਊਂਸਲਰਸ ਡਾ. ਗੁਰਪ੍ਰੀਤ ਕੌਰ ਅਤੇ ਮੈਡਮ ਏਂਜਲਾ ਨੇ ਮਾਪਿਆਂ ਨੂੰ ‘ਮੋਬਾਇਲ ਇੱਕ ਰੋਗ’ ਵਿਸ਼ੇ ’ਤੇ ਜਾਣਕਾਰੀ ਦਿੰਦਿਆਂ ਆਪਣੇ ਬੱਚਿਆਂ ਨੂੰ ਨਾ ਸਿਰਫ ਮੋਬਾਈਨ ਦੀ ਵਰਤੋਂ ਨਾ ਕਰਨ ਦੇਣ ਲਈ ਪ੍ਰੇਰਿਆ ਸਗੋਂ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਬਿਤਾਉਣ ਲਈ ਆਖਿਆ। ਇਸ ਮੌਕੇ ਰੌਚਕ ਖੇਡਾਂ ਵੀ ਕਰਵਾਈਆਂ ਗਈਆਂ। ਮਾਵਾਂ ਦਾ ਰੈਂਪ ਵਾਕ ਸਮਾਗਮ ਦਾ ਸਿਖਰ ਹੋ ਨਿੱਬੜੀ। ਇਸ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਕਮਲਪ੍ਰੀਤ ਕੌਰ, ਹੈਡਮਿਸਟ੍ਰੈਸ ਅਲਾ ਗੰਭੀਰ ਅਤੇ ਸਮੂਹ ਸਟਾਫ ਨੇ ਆਈਆਂ ਮਾਵਾਂ ਨੂੰ ‘ਮਾਂ-ਦਿਵਸ’ ਦੀਆਂ ਵਧਾਈ ਦਿੱਤੀਆਂ ਅਤੇ ਬੱਚਿਆਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।

Advertisement
Advertisement